ਪੰਨਾ:ਬੁਝਦਾ ਦੀਵਾ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਵੇਗੀ ।"

ਸਰਦਾਰ ਨੇ ਜਵਾਬ ਦਿੱਤਾ-"ਮੇਰੇ ਪਾਸ ਤਾਂ ਕੋਈ ਕੰਮ ਨਹੀਂ ?"

ਕਰਮ ਸਿੰਘ ਨੇ ਆਖਿਆ -"ਸਰਦਾਰ ਜੀ ਪਾਣੀ ਦੇਣਾ ਮੇਰਾ ਸੰਘ ਸੁਕ ਰਿਹਾ ਹੈ, ਛੇਤੀ ਪਾਣੀ ਦੇਣਾ.....ਪਾ............ ਣੀ.........।"

ਮੈਂ ਛੇਤੀ ਨਾਲ ਘੜੇ ਵਲ ਗਿਆ, ਪਰ ਘੜਾ ਤਾਂ ਖਾਲੀ ਸੀ । ਮੈਂ ਖਾਲੀ ਗਿਲਾਸ ਲੈ ਕੇ ਬਾਹਰ ਨਿਕਲਿਆ । ਥੋੜੀ ਦੂਰ ਤੇ ਇਕ ਹੋਰ ਝੁੱਗੀ ਸੀ, ਓਥੋਂ ਪਾਣੀ ਦਾ ਗਿਲਾਸ ਲੈ ਕੇ ਛੇਤੀ ਨਾਲ ਮੈਂ ਵਾਪਸ ਆਇਆ । ਕਰਮ ਸਿੰਘ ਦੀਆਂ ਤਾਂਘਦੀਆਂ ਅੱਖਾਂ ਮੇਰਾ ਰਾਹ ਵੇਖ ਰਹੀਆਂ ਹੋਣਗੀਆਂ, ਮੈਂ ਇਹ ਬਾਰ ਬਾਰ ਸੋਚ ਰਿਹਾ ਸਾਂ ।

ਪਰ ਮੈਂ ਜਦ ਵਾਪਸ ਆ ਕੇ ਪਾਣੀ ਦਾ ਗਿਲਾਸ ਓਸ ਵਲ ਕੀਤਾ, ਤਾਂ ਓਸ ਦੇ ਹੱਥ ਨਾ ਵਧੇ । ਮੈਂ ਓਸ ਦੀ ਨਬਜ਼ ਫੜ ਕੇ ਵੇਖੀ, ਪਰ ਹਾਇ ! ਉਸ ਵਿਚਾਰੇ ਦਾ ਤਾਂ ਸਰੀਰ ਵੀ ਠੰਡਾ ਹੋ ਚੁਕਾ ਸੀ ।