ਪੰਨਾ:ਬੁਝਦਾ ਦੀਵਾ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਵੇਂਗੀ |”

ਕੋਹਾਨਾ ਬੋਲੀ-"ਕਦੀ ਨਹੀਂ ।"

"ਜੇ ਤੇਰੀ ਇਹੋ ਇੱਛਾ ਹੈ, ਤਾਂ ਆਪਣਾ ਹੱਥ ਮੇਰੇ ਹੱਥ ਵਿਚ ਦੇ । ਤੇਰਾ ਹੱਥ ਕੰਬ ਕਿਓ ਰਿਹਾ ਹੈ ਕੋਹਾਨਾ ? ਅਕਰਹਾ ਨੇ ਕਿਹਾ:-“ਅਸੀਂ ਥੋੜੀ ਦੂਰ ਇਕਠੇ ਸਫਰ ਕਰਾਂਗੇ ।"

ਜਦ ਓਹ ਮੰਦਰ ਦੇ ਵਿਹੜੇ ਵਿਚੋਂ ਲੰਘ ਰਹੇ ਸਨ, ਤਾਂ ਕੋਹਾਨਾ ਨੇ ਓਸ ਉਤੇ ਬਹੁਤ ਸਵਾਲ ਕੀਤੇ । ਪੁਜਾਰੀ ਨੇ ਕਿਸੇ ਦਾ ਵੀ ਜਵਾਬ ਨਾ ਦਿਤਾ । ਜਦ ਓਹ "ਯਬਸ਼" ਦੇ ਬੁੱਤ ਪਾਸੋਂ ਲੰਘੇ ਤੇ ਅਕਰਹਾ ਨੇ ਹਸਰਤ ਭਰੀਆਂ ਅੱਖੀਆਂ ਨਾਲ ਓਸ ਬੁੱਤ ਵੱਲ ਵੇਖਿਆ ।

ਅਕਰਹਾ ਨੇ ਹੌਲੀ ਜਹੀ ਆਖਿਆ-"ਮਾਫ ਕਰੋ" ਇਨ ਸ਼ਬਦਾਂ ਨੂੰ ਕੋਹਾਨਾ ਸਣ ਨਾ ਸਕੀ । ਅਕਰਹਾ ਦਾ ਚਿਹਰਾ ਨੂਰ ਨਾਲ ਚਮਕ ਰਿਹਾ ਸੀ। ਚਾਨਣੀ ਬੁਧ ਦੇ ਬੁੱਤ, ਮੰਦਰ ਦੇ ਵਿਹੜੇ, ਸੜਕਾਂ ਤੇ ਸੁਨਹਿਰੀ ਬਦਲਾਂ ਉੱਤੇ ਛਾਈ ਹੋਈ ਸੀ | ਅਕਰਹਾ ਨੇ ਕੋਹਾਨਾ ਨੂੰ ਆਖਿਆ- ਤੈਨੂੰ ਜਵਾਬ ਦੇਣ ਤੋਂ ਪਹਿਲਾਂ ਮੈਂ ਅੱਜ ਬੁਧ ਦੀ ਹਜ਼ੂਰੀ ਵਿਚ ਪਾਰਥਨਾ ਕਰਨਾ ਚਾਹੁੰਦਾ ਹਾਂ । ਮੈਂ ਤੇਰੇ ਪਾਸੋਂ ਮੰਗ ਕਰਦਾ ਹਾਂ ਕਿ ਤੂੰ ਥੋੜੇ ਚਿਰ ਲਈ ਆਪਣੀਆਂ ਅੱਖਾਂ ਬੰਦ ਕਰ ਕੇ ਮੂੰਹ ਤੇ ਨਕਾਬ ਪਾ ਲੈ ।"

ਕੋਹਾਨਾ ਨੇ ਏਸੇ ਤਰਾਂ ਕੀਤਾ। ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਚਿਹਰੇ ਤੇ ਨਕਾਬ ਉਲਟ ਲਿਆ । ਹਵਾ ਸਰਸਰਾ ਰਹੀ ਸੀ, ਸਮੰਦਰ ਤੋਂ ਦੂਰ ਸਮੁੰਦਰੀ ਲਹਿਰਾਂ ਮਿੱਠੇ ਰਾਗ ਅਲਾਪ ਰਹੀਆਂ ਸਨ।

ਅਕਰਹਾ ਪ੍ਰਾਥਨਾ ਵਿਚ ਲੀਨ ਸੀ।

“ਕੀ ਮੈਂ ਅੱਖਾਂ ਖੋਲ ਲਵਾਂ ਅਕਰਹਾ ਜੀ ? ਮੈਂ ਤੁਹਾਡੀ

ਪੁਜਾਰੀ

੪੧