ਪੰਨਾ:ਬੁਝਦਾ ਦੀਵਾ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਲਾਰੀਆ-ਮਚਿਆਵਫਨਾ-ਗੋਰਡਸ਼ ਕੁੜੀ ਅਚਾਨਕ ਓਸ ਦੇ ਦਿਮਾਗ ਵਿਚ ਚੱਕਰ ਲਾਣ ਲਗ ਪਈ । ਵਲਾਰੀਆ ਏਡੀ ਸੁੰਦਰ ਤੇ ਨਹੀਂ ਸੀ, ਪਰ ਫੇਰ ਵੀ ਓਹ ਦਿਲ ਨੂੰ ਮੋਹ ਲੈਣ ਵਾਲੇ ਕੱਪੜੇ ਜ਼ਰੂਰ ਪਾਂਦੀ ਸੀ । ਸਾਕਸ਼ਾ ਲੋਫ ਨੂੰ ਐਉਂ ਜਾਪਿਆ, ਕਿ ਜੇ ਮੈਂ ਓਸ ਦੇ ਸਾਮਣੇ ਵਿਆਹ ਦੀ ਤਜਵੀਜ਼ ਪੇਸ਼ ਕਰਾਂ, ਤਾਂ ਓਹ ਜ਼ਰੂਰ ਮੰਨ ਲਏਗੀ, ਨਾਂਹ ਨਹੀਂ ਕਰੇਗੀ ।

ਏਨੇ ਨੂੰ ਬਾਜ਼ਾਰ ਦੇ ਰਾਮ ਰੌਲੇ ਦੇ ਸ਼ੋਰ ਨੇ ਓਸ ਦੇ ਖ਼ਿਆਲਾਂ ਦੀ ਲੜੀ ਨੂੰ ਤੋੜ ਦਿਤਾ ਤੇ ਗੋਰਡਸ਼ ਕੁੜੀ ਨਾਲ ਮੇਲ ਜੋਲ ਕਰਨ ਬਾਰੇ ਓਸ ਦੇ ਸਾਰੇ ਖ਼ਿਆਲਾਂ ਵਿਚ ਥੋੜੀ ਜਹੀ ਰੁਖਾਈ ਤੇ ਉਦਾਸੀ ਆ ਗਈ। ਕੀ ਓਹ ਕਿਸੇ ਹੋਰ ਲਈ ਤਮਾਰਾ ਨਾਲ ਬੇ-ਵਫਾਈ ਕਰ ਸਕਦਾ ਹੈ ? ਓਸ ਨੇ ਸੋਚਿਆ, ਤੇ ਸਾਰੀ ਦੁਨੀਆ ਓਸ ਨੂੰ ਤੁਛ ਵਿਖਾਈ ਦੇਣ ਲਗੀ । ਓਸ ਨੇ ਫੇਰ ਤਮਾਰਾ ਨੂੰ ਹੀ ਚਾਹਿਆ ਤੋਂ ਓਸ ਨੂੰ ਪੁਕਾਰਿਆ ਕਿ ਓਹ ਆਵੇ ਤੇ ਆ ਕੇ ਓਸ ਨੂੰ ਈਸਟਰ ਦੀ ਵਧਾਈ ਦੇਵੇ ।

“ਪਰ", ਫੇਰ ਓਸ ਨੂੰ ਧਿਆਨ ਆਇਆ-ਓਹ ਮੈਨੂੰ ਲਲਚਾਈਆਂ ਨਜ਼ਰਾਂ ਨਾਲ ਵੇਖੇਗੀ। ਪਵਿਤ੍ਰ ਤੇ ਨੇਕ ਤਮਾਰਾ ਮੇਰੇ ਪਾਸੋਂ ਕੀ ਚਾਹੁੰਦੀ ਹੈ ? ਕੀ ਓਸ ਦੇ ਨਰਮ ਬੁਲ ਮੇਰੇ ਬੁਲਾਂ ਨੂੰ ਚੁੰਮ ਲੈਣਾ ਚਾਹੁੰਦੇ ਹਨ ?"

ਇਨ੍ਹਾਂ ਵਹਿਮ ਭਰੇ ਖ਼ਿਆਲਾਂ ਦੇ ਤੁਫਾਨ ਨੂੰ ਲਈ ਸਾਕਸ਼ਾ ਲੋਫ ਕੋਲੋਂ ਲੰਘ ਰਹੇ ਰਾਹੀਆਂ ਦੇ ਚਿਹਰੇ ਤੱਕਦਾ ਹੋਇਆ ਉਂਗਲਾਂ ਨੂੰ ਨਚਾ ਰਿਹਾ ਸੀ । ਅਜ ਓਸ ਨੂੰ ਤੀਵੀਆਂ ਤੇ ਮਰਦਾਂ ਦੇ ਚਿਹਰੇ ਬੜੇ ਕੁਚੀਲ ਨਜ਼ਰ ਆ ਰਹੇ ਸਨ । ਓਹ ਸੋਚ ਰਿਹਾ ਸੀ ਕਿ ਕੀ ਦੁਨੀਆ ਵਿਚ ਅਜੇਹਾ ਕੋਈ ਆਦਮੀ ਨਹੀਂ, ਜਿਸ ਨਾਲ ਮੈਂ ਖੁਸ਼ੀ ਖੁਸ਼ੀ ਮੁਬਾਰਕਾਂ ਦਾ ਵਟਾਂਦਰਾ ਕਰ ਸਕਾਂ ? ਈਸਟਰ ਦੀ ਈਦ-

ਗੋਰੀ ਮਾਂ

੪੯