ਪੰਨਾ:ਬੁਝਦਾ ਦੀਵਾ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਆਦਮੀ ਆਦਮੀਆਂ ਨੂੰ ਚੁੰਮਣ ਦੇਂਦੇ ਹਨ, ਨਰਮ ਤੇ ਭਰੇ ਭਰੇ ਮਹਿਕਦੇ ਹੋਂਟਾਂ ਦੇ । ਨਹੀਂ, ਹੋਰ ਸਭ ਚੀਜ਼ਾਂ ਓਸ ਵਾਸਤੇ ਤੁਛ ਹਨ। ਈਸਟਰ ਦੇ ਦਿਨ ਜੇ ਉਹ ਕਿਸੇ ਨੂੰ ਚੁੰਮਣਾ ਚਾਹੇ, ਤਾਂ ਓਸ ਲਈ ਛੋਟੇ ਬੱਚਿਆਂ ਤੋਂ ਚੰਗਾ ਹੋਰ ਕੋਈ ਨਹੀਂ ਹੋ ਸਕਦਾ । ਏਸ ਖ਼ਿਆਲ ਦੇ ਆਉਣ ਨਾਲ ਸਾਕਸ਼ਾ ਲੋਫ ਨੂੰ ਬੱਚਿਆਂ ਦੇ ਚਿਹਰੇ ਬੜੇ ਹੀ ਖੁਸ਼ ਜਾਪਣ ਲਗੇ ।

ਓਹ ਬੜਾ ਚਿਰ ਤੁਰਦਾ ਰਿਹਾ, ਅੰਤ ਥੱਕ ਗਿਆ । ਸਾਹ ਲੈਣ ਲਈ ਉਹ ,ਗਲੀ ਤੋਂ ਪਾਰ ਇਕ ਗਿਰਜੇ ਦੇ ਬਰਾਂਡੇ ਵਿਚ ਚਲਾ ਗਿਆ । ਓਸ ਦੀ ਨਜ਼ਰ ਇਕ ਉਦਾਸ ਲੜਕੇ ਤੇ ਪਈ, ਜਹੜਾ ਝਟ ਪਟ ਓਸ ਨੂੰ ਗਹੁ ਨਾਲ ਵੇਖਣ ਲਗ ਪਿਆ । ਸਾਕਸ਼ਾ ਲੋਫ ਠਠੰਬਰਿਆ ਤੇ ਉਸ ਨੂੰ ਆਪ ਮੁਹਾਰਾ ਡੂੰਘੀ ਨਿਗਾਹ ਨਾਲ ਵੇਖਣ ਲਗ ਪਿਆ ।

ਲੜਕਾ ਬਰਾਂਡੇ ਦੀ ਇਕ ਬੈਂਚ ਤੇ ਬੈਠਾ ਸੀ ।ਓਸ ਦੀਆਂ ਨੀਲੀਆਂ ਅੱਖੀਆਂ, ਜਿਨ੍ਹਾਂ ਵਿਚ ਤਮਾਰਾ ਦੀਆਂ ਅੱਖੀਆਂ ਦੀ ਲਿਸ਼ਕ ਸੀ, ਉਦਾਸ ਸਨ, ਪਰ ਉਹ ਸਨ ਬੜੀਆਂ ਹੀ ਪਿਆਰੀਆਂ । ਓਹ ਲੜਕਾ ਏਨਾ ਸੰਖੇਪ ਜਿਹਾ ਸੀ ਕਿ ਉਸ ਦੇ ਪੈਰ ਔਖਿਆਈ ਨਾਲ ਬੈਂਚ ਤੋਂ ਹੇਠਾਂ ਲਮਕ ਸਕਦੇ ਸਨ । ਸਾਕਸ਼ਾ ਲੋਫ ਓਸ ਦੇ ਨੇੜੇ ਹੀ ਇਕ ਪਾਸੇ ਬੈਠ ਗਿਆ ਤੇ ਉਸ ਨੂੰ ਬੜੇ ਪਿਆਰ ਨਾਲ ਵੇਖਣ ਲਗਾ । ਏਸ ਇਕੱਲੇ ਲੜਕੇ ਵਿਚ ਕੋਈ ਖ਼ਾਸ ਸਿਫਤ ਸੀ, ਜੋ ਉਹ ਖ਼ਾਹ-ਮਖ਼ਾਹ ਸਾਕਸ਼ਾ ਲੋਫ ਦੇ ਦਿਲ ਵਿਚ ਇਕ ਖਿੱਚ ਪਾ ਰਹੀ ਸੀ। ਵੇਖਣ ਵਿਚ ਉਹ ਇਕ ਮਾਮੂਲੀ ਬੱਚਾ ਸੀ । ਤਨ ਤੇ ਪਾਟੇ ਹੋਏ ਕੱਪੜੇ, ਸਿਰ ਤੇ ਸਮੂਰੀ ਟੋਪੀ ਤੇ ਪੈਰਾਂ ਵਿਚ ਟੁੱਟੀ ਹੋਈ ਠਿੱਬੀ ਜੁੱਤੀ ।

ਓਹ ਬੜਾ ਚਿਰ ਆਪਣੀ ਸੀਟ ਤੇ ਬੈਠਾ ਰਿਹਾ, ਪਰ ਜਦੋਂ

੫੦

ਗੋਰੀ ਮਾਂ