ਪੰਨਾ:ਬੁਝਦਾ ਦੀਵਾ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਪਹਿਲਾਂ ਮੇਰੀ ਇਕ ਗੋਰੀ ਮਾਂ ਸੀ ਤੇ ਹੁਣ ਇਹ ਕਾਲੀ ਮਾਂ ਹੈ। ਬੱਚੇ ਨੇ ਖੋਲ ਕੇ ਸਮਝਾਇਆ ।

"ਖੂਬ, ਅਸੀਂ ਸਮਝ ਗਏ ਹਾਂ ਤੇਰੀ ਗੱਲ।” ਪੁਲੀਸ ਵਾਲੇ ਨੇ ਆਖਿਆ। ਚੰਗਾ ਹੋਵੇਗਾ ਜੋ ਤੈਨੂੰ ਥਾਣੇ ਪਹੁੰਚਾ ਦਿਆਂ, ਓਹ ਸਭ ਕੁਝ ਟੈਲੀਫੋਨ ਤੇ ਪਤਾ ਕਰ ਲੈਣਗੇ।

ਪਰ ਬੱਚੇ ਨੇ ਚੀਖ਼ ਮਾਰ ਕੇ ਆਖਿਆ"-ਮੈਨੂੰ ਜਾਣ ਦਿਓ, ਮੈਂ ਆਪੇ ਰਸਤਾ ਲੱਭ ਲਵਾਂਗਾ ।" ਇਹ ਕਹਿੰਦਾ ਹੋਇਆ ਉਹ ਉੱਠ ਨੱਸਿਆ ਤੇ ਸਾਕਸ਼ਾ ਲੋਫ ਦੀਆਂ ਨਜ਼ਰਾਂ ਤੋਂ ਓਹਲੇ ਗਿਆ।

ਓਹ ਗਲੀ ਦੇ ਵਿਚ ਏਧਰ ਓਧਰ ਭਟਕਦਾ ਆਪਣਾ ਰਾਹ ਲੱਭਣ ਦੀ ਬੇ-ਅਰਥ ਕੋਸ਼ਸ਼ ਕਰ ਰਿਹਾ ਸੀ । ਪਰ ਸਾਕਸ਼ਾ ਲੋਫ ਨੇ ਵੀ ਉਸ ਦਾ ਪਿੱਛਾ ਨਾ ਛਡਿਆ । ਓਹ ਉਸ ਨੂੰ ਬੁਲਾਣਾ ਚਾਹੁੰਦਾ ਸੀ, ਪਰ ਓਸ ਦੀ ਅਕਲ ਕੰਮ ਨਹੀਂ ਕਰਦੀ ਸੀ ਕਿ ਓਹਨੂੰ ਕਿਸ ਤਰ੍ਹਾਂ ਬੁਲਾਵੇ ।

ਆਖ਼ਰ ਬੱਚਾ ਭੱਜਦਾ ਭੱਜਦਾ ਥੱਕ ਗਿਆ ਤੇ ਇਕ ਖੰਭੇ ਦਾ ਸਹਾਰਾ ਲੈ ਕੇ ਖਲੋ ਗਿਆ | ਨੀਲੀਆਂ ਅੱਖੀਆਂ ਵਿਚ ਅਥਰੂ ਅਜੇ ਚਮਕ ਰਹੇ ਸਨ ।

"ਹਾਂ, ਚੰਗੇ ਬੱਚੇ", ਸਾਕਸ਼ਾ ਲੋਫ਼ ਨੇ ਆਖਿਆ-"ਤੈਨੂੰ ਆਪਣਾ ਘਰ ਨਹੀਂ ਲੱਭਾ ?"

ਪਰ ਲੜਕੇ ਨੇ ਕੁਛ ਉੱਤਰ ਨਾ ਦਿੱਤਾ, ਬਲਕਿ ਸਹਿਮੀ ਹੋਈ ਨਜ਼ਰ ਨਾਲ ਓਸ ਵਲ ਵੇਖਣ ਲੱਗ ਪਿਆ । ਹੁਣ ਸਾਕਸ਼ਾ ਲੋਫ ਸਮਝ ਗਿਆ ਕਿ ਓਹ ਚੀਜ਼ ਕੀ ਸੀ, ਜਿਸ ਨੇ ਏਸ ਲੜਕੇ ਦਾ ਪਿੱਛਾ ਕਰਨ ਵਾਸਤੇ ਮੈਨੂੰ ਮਜਬੂਰ ਕੀਤਾ। ਓਸ ਛੋਟੇ ਜਿਹੇ ਅਵਾਰਾ ਬਚੇ ਦੀਆਂ ਅੱਖੀਆਂ ਤੇ ਚਿਹਰਾ ਤਮਾਰਾ ਨਾਲ ਮਿਲਦਾ ਜੁਲਦਾ ਸੀ |

"ਐ ਚੰਗੇ ਬੱਚੇ, ਤੇਰਾ ਨਾਂ ਕੀ ਹੈ ? ਸਾਕਸ਼ਾ ਲੋਫ ਨੇ ਨਰਮੀ

੪੨

ਗੋਰੀ ਮਾਂ