ਪੰਨਾ:ਬੁਝਦਾ ਦੀਵਾ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡਰ ਤੇ ਘਬਰਾਹਟ ਦੀ ਦਸ਼ਾ ਸੀ।

“ਇਹ ਹੈ ਗਲਾਈ ਖੋਫ ਹਾਊਸ ।" ਓਸ ਨੇ ਇਕ ਪੰਜ ਮੰਜ਼ਲੇ ਮਕਾਨ ਵਲ ਇਸ਼ਾਰਾ ਕਰਦੇ ਹੋਏ ਆਖਿਆ। ਉਸੇ ਵੇਲੇ ਗਲਾਈ ਖੋਫ ਹਾਊਸ ਦੇ ਦਰਵਾਜ਼ੇ ਤੇ ਇਕ ਭੂਰੀ ਅੱਖਾਂ ਵਾਲੀ ਇਸਤ੍ਰੀ ਦਿਸੀ, ਜਿਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਆਪਣੇ ਕਾਲੇ ਵਾਲਾਂ ਉੱਤੇ ਕਾਲਾ ਰੁਮਾਲ ਬੱਧਾ ਹੋਇਆ ਸੀ । ਓਹਨੂੰ ਵੇਖ ਕੇ ਲੜਕਾ ਸਹਿਮ ਗਿਆ ਤੇ ਬੇ-ਇਖ਼ਤਿਆਰ ਪਿੱਛੇ ਹਟ ਗਿਆ ।

“ਹਾਂ”, ਓਸ ਨੇ ਹੌਲੀ ਜਿਹੀ ਆਖਿਆ ।

“ਤੂੰ ਏਥੇ ਕਿਸ ਤਰ੍ਹਾਂ ਪਹੁੰਚਿਆ। ਬਦਮਾਸ਼ ?"ਓਹ ਗਰਜੀ ।

"ਮੈਂ ਤਾਂ ਤੇਨੂੰ ਓਥੇ ਬਹਿਣ ਲਈ ਆਖਿਆ ਸੀ ?"

ਓਹ ਉਸ ਨੂੰ ਜ਼ਰੂਰ ਹੀ ਮਾਰਦੀ ਕੁੱਟਦੀ, ਜੇ ਪਾਸ ਖੜੇ ਸ਼ਰੀਫ ਆਦਮੀ ਦਾ ਓਸ ਨੂੰ ਖ਼ਿਆਲ ਨਾ ਆ ਜਾਂਦਾ। ਸਾਕਸ਼ਾ ਲੋਫ ਓਸ ਕਾਲੀ ਸਿਆਹ ਔਰਤ ਵਲ ਇਕ ਟੱਕ ਵੇਖਦਾ ਰਿਹਾ ।

ਔਰਤ ਨੇ ਜਾਣ ਬੁੱਝ ਕੇ ਆਪਣੇ ਲਹਿਜੇ ਨੂੰ ਨਰਮ ਕਰ ਲਿਆ ਤੇ ਉਹ ਬੋਲੀ-“ਕੀ ਤੂੰ ਅੱਧਾ ਘੰਟਾ ਵੀ ਅਵਾਰਾ ਗਰਦੀ ਕੀਤੇ ਬਿਨਾਂ ਨਹੀਂ ਰਹਿ ਸਕਦਾ ? ਤੈਨੂੰ ਲੱਭ ਲੱਭ ਕੇ ਮੈਂ ਥੱਕ ਗਈ ਹਾਂ; ਪਾਜੀ ਲੜਕੇ ।"

ਏਸ ਤੋਂ ਪਿੱਛੋਂ ਓਸ ਨੇ ਲੇਸ਼ਾ ਦੇ ਛੋਟੇ ਜਿਹੇ ਹੱਥ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਤੇ ਉਸ ਨੂੰ ਘਸੀਟਦੀ ਹੋਈ ਮਕਾਨ ਦੇ ਅੰਦਰ ਲੈ ਗਈ।

ਸਾਕਸ਼ਾ ਲੋਫ ਗਲੀ ਤੇ ਮਕਾਨ ਦਾ ਨਿਸ਼ਾਨ ਵੇਖ ਕੇ ਚਲਾ ਗਿਆ ।

ਸਾਕਸ਼ਾ ਲੋਫ ਨੂੰ ਫੈਡਟ ਦੀ ਚੰਗੀ ਰਾਏ ਬੜੀ ਪਸੰਦ ਆਈ ! ਘਰ ਪਹੁੰਚਦਿਆਂ ਹੀ ਉਸ ਨੇ ਲੇਸ਼ਾ ਦੀ ਸਾਰੀ ਗੱਲ ਬਾਤ ਜਿਉਂ

੫੪

ਗੋਰੀ ਮਾਂ