ਪੰਨਾ:ਬੁਝਦਾ ਦੀਵਾ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਤਿਉਂ ਸੁਣਾ ਦਿੱਤੀ ਸੀ।

“ਓਹ ਉਸ ਨੂੰ ਜਾਣ ਬੁੱਝ ਕੇ ਛੱਡ ਕੇ ਚਲੀ ਗਈ ਸੀ ਮੇਰੇ ਮਾਲਿਕ ।" ਫੈਡਟ ਨੇ ਕਿਹਾ, “ਕਿਤਨੀ ਚਾਲਾਕ ਔਰਤ ਹੈ; ਬੱਚੇ ਨੂੰ ਘਰ ਤੋਂ ਏਨੀ ਦੂਰ ਛੱਡ ਆਈ।"

"ਆਖਰ ਓਸ ਨੇ ਏਸ ਤਰਾਂ ਕਿਉਂ ਕੀਤਾ ?" ਸਾਕਸ਼ਾ ਲੋਫ ਨੇ ਆਖਿਆ।

ਕੀ ਪਤਾ; ਉਸ ਪਾਜੀ ਤੀਵੀਂ ਦਾ ਖ਼ਿਆਲ ਹੋਵੇਗਾ ਕਿ ਲੜਕਾ ਗਲੀਆਂ ਵਿਚ ਭਟਕਦਾ ਫਿਰੇਗਾ ਤੇ ਕੋਈ ਰੱਬ ਤਰਸੀ ਕਰਨ ਵਾਲਾ ਆਦਮੀ ਉਸ ਨੂੰ ਆਪਣੇ ਨਾਲ ਲੈ ਜਾਵੇਗਾ। ਉਹ ਮਤ੍ਰੇਈ ਮਾਂ ਹੀ ਤਾਂ ਹੈ। ਇਹ ਬੱਚਾ ਉਸ ਦੇ ਕਿਸ ਕੰਮ ?

"ਪਰ ਪੁਲੀਸ ਤਾਂ ਉਸ ਦਾ ਪਤਾ ਜ਼ਰੂਰ ਹੀ ਕੱਢ ਲੈਂਦੀ ?"

"ਜੇ ਉਹ ਬਸਤੀ ਹੀ ਛੱਡ ਦੇਂਦੀ, ਤਾਂ ਪੁਲੀਸ ਕਿਸ ਦਾ ਪਤਾ ਕੱਢਦੀ ?"

ਸਾਕਸ਼ਾ ਲੋਫ ਮੁਸਕ੍ਰਇਆ ਤੇ ਦਿਲ ਵਿਚ ਸੋਚਣ ਲੱਗਾ ਕਿ ਫੈਡਟ ਨੂੰ ਜ਼ਰੂਰ ਹੀ ਮੈਜਿਸਟਰੇਟ ਹੋਣਾ ਚਾਹੀਦਾ ਸੀ। ਉਹ ਅਨਮਨੇ ਮਨ ਨਾਲ ਹੀ ਲੈਂਪ ਦੇ ਪਾਸ ਇਕ ਕਿਤਾਬ ਲੈ ਕੇ ਬੈਠ ਗਿਆ ਤੇ ਬੈਠਾ ਬੈਠਾ ਸੌਂ ਗਿਆ ।

ਅੱਜ ਸੁਪਨੇ ਵਿਚ ਉਸ ਨੇ ਚੰਗੀ ਤਮਾਰਾ ਨੂੰ ਫੇਰ ਵੇਖਿਆ ।

ਤਮਾਰਾ ਆਈ ਤੇ ਓਸ ਦੇ ਪਾਸ ਬੈਠ ਗਈ । ਉਸ ਦਾ ਚਿਹਰਾ ਲੇਸ਼ਾ ਦੇ ਚਿਹਰੇ ਨਾਲ ਮਿਲਦਾ ਜੁਲਦਾ ਸੀ । ਓਹ ਨੀਝ ਲਾ ਸਾਕਸ਼ਾ ਲੋਫ ਨੂੰ ਵੇਖਦੀ ਰਹੀ । ਓਸ ਦੀਆਂ ਅੱਖਾਂ ਵੇਖ ਕੇ ਸਾਕਸ਼ਾ ਦਾ ਦਿਲ ਫੇਰ ਧੜਕ ਉਠਿਆ । ਤਮਾਰਾ ਦੀਆਂ ਚਮਕੀਲੀਆਂ ਤੇ ਲਲਚਾਈਆਂ ਅੱਖਾਂ-ਓਹਦੇ ਲਈ ਇਕ ਬੁਝਾਰਤ ਸਨ। ਉਹ ਉੱਠ ਖੜਾ ਹੋਇਆ ਤੇ ਉਸ ਕੁਰਸੀ ਵਲ ਲਪਕਿਆ, ਜਿਸ ਉਤੇ

ਗੋਰੀ ਮਾਂ

੫੫