ਪੰਨਾ:ਬੁਝਦਾ ਦੀਵਾ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਮੇਲ ਖਾਂਦਾ ਸੀ ।

ਲੇਸ਼ਾ ਦੀ ਗੋਰੀ ਮਾਂ ਦੇ ਕਿੱਸਿਆਂ ਨੇ ਫੈਡਟ ਤੇ ਕ੍ਰਿਸਟਾਇਨ ਨੂੰ ਬੜਾ ਪ੍ਰਭਾਵਿਤ ਕੀਤਾ । ਏਥੇ ਤੀਕ ਕਿ ਓਹਨਾਂ ਨੇ ਲੇਸ਼ਾ ਨੂੰ ਮੰਜੇ ਤੇ ਲਿਟਾ ਦਿਤਾ ਤੇ ਇਕ ਖੰਡ ਦਾ ਅੰਡਾ ਮੰਜੀ ਦੇ ਸਿਰ ਉੱਤੇ ਲਟਕਾ ਦਿਤਾ।

"ਇਹ ਤੇਰੀ ਗੋਰੀ ਮਾਂ ਵਲੋਂ ਆਇਆ ਹੈ ।" ਕ੍ਰਿਸਟਾਇਨ ਨੇ ਆਖਿਆ । "ਪਰ ਏਸ ਨੂੰ ਓਦੋਂ ਤਕ ਹੱਥ ਨਾ ਲਾਈ, ਜਦ ਤੀਕ ਹਜ਼ੂਰ ਪੈਦਾ ਨਹੀਂ ਹੁੰਦੇ ਤੇ ਘੰਟੇ ਨਹੀਂ ਵਜਦੇ ।”

ਲੇਸ਼ਾ ਚੁੱਪ ਚਾਪ ਲੇਟਿਆ ਰਿਹਾ ਤੇ ਬੜਾ ਚਿਰ ਉਸ ਖੂਬਸੂਰਤ ਅੰਡੇ ਨੂੰ ਵੇਖਦਾ ਵੇਖਦਾ ਸੌਂ ਗਿਆ |

ਉਸ ਰਾਤ ਸਾਕਸ਼ਾ ਲੋਫ ਆਪਣੇ ਘਰ , ਇਕੱਲਾ ਹੀ ਬੈਠਾ ਸੀ । ਅੱਧੀ ਰਾਤ ਦੇ ਕਰੀਬ ਨੀਂਦ ਨੇ ਉਸ ਨੂੰ ਅਜਿਹਾ ਘੇਰਿਆ ਕਿ ਉਹ ਸੌਂ ਗਿਆ ।

ਉਸ ਦਾ ਖ਼ਿਆਲ ਸੀ ਕਿ ਅਜ ਤਮਾਰਾ ਨੂੰ ਜ਼ਰੂਰ ਵੇਖੇਗਾ ! ਤੇ ਆਖਰ ਸੁਪਨੇ ਵਿਚ ਓਹ ਆ ਵੀ ਗਈ ।

ਤਮਾਰਾ ਚਿੱਟੇ ਕੱਪੜਿਆਂ ਨਾਲ ਸਜੀ ਚੰਦ੍ਰਮਾ ਦੀ ਟੁਕੜੀ ਜਾਪਦੀ ਸੀ। ਓਸ ਦੇ ਆਉਣ ਸਾਰ ਗਿਰਜੇ ਦੇ ਘੰਟੇ ਧੀਮੀ ਪਰ ਸੁਰੀਲੀ ਆਵਾਜ਼ ਵਿਚ ਵਜਣ ਲਗ ਪਏ ।

ਇਕ ਹਲਕੀ ਜਿਹੀ ਮੁਸਕੁਰਾਹਟ ਨਾਲ ਓਹ ਉਸ ਵਲ ਝੁਕੀ- ਤੇ ਇਕ ਨਾ ਪ੍ਰਗਟ ਕਰਨ ਵਾਲੇ ਸੁਆਦ ਵਿਚ ਸਾਕਸ਼ਾ ਲੋਫ ਨੇ ਆਪਣੇ ਬੁਲ੍ਹਾਂ ਤੇ ਇਕ ਹਲਕਾ ਜਿਹਾ ਚੁੰਮਣ ਮਹਿਸੂਸ ਕੀਤਾ | ਏਨੇ ਨੂੰ ਕਿਸੇ ਨੇ ਸੁਰੀਲੀ ਆਵਾਜ਼ ਵਿਚ ਐਲਾਨ ਕੀਤਾ-"ਯਸੂ ਜਾਗ ਪਏ ।"

ਸਾਕਸ਼ਾ ਲੋਫ ਨੇ ਅੱਖਾਂ ਖੋਲੇ ਬਿਨਾਂ ਹੀ ਆਪਣੀਆਂ ਬਾਹਾਂ ਫੈਲਾ ਦਿਤੀਆਂ ਤੇ ਇਕ ਪਤਲਾ ਜਿਹਾ ਸਰੀਰ ਉਸ ਦੀਆਂ ਬਾਹਾਂ

ਗੋਰੀ ਮਾਂ

੫੯