ਪੰਨਾ:ਬੁਝਦਾ ਦੀਵਾ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਹ ਲੈਣ ਦੀ ਆਵਾਜ਼ ਸੁਣਾਈ ਦਿੱਤੀ। ਓਸ ਨੇ ਡਰ ਨਾਲ ਚੀਖ਼ ਮਾਰੀ-"ਕੀ ਮੁਰਦਾ ਫਿਰ ਜੀਉ ਪਿਆ ?"

ਪਰ ਓਸ ਨੇ ਮਧਮ ਰੌਸ਼ਨੀ ਵਿਚ ਵੇਖਿਆ ਕਿ ਪਤੀ ਦੇ ਬਿਸਤਰੇ ਉਤੇ ਕੁਮਾਰ ਦਾ ਨੌਕਰ ਸੌਂ ਰਿਹਾ ਹੈ । ਇਹ ਵੇਖ ਕੇ ਉਸ ਦੇ ਦਿਲ ਦੀ ਸਾਰੀ ਘਬਰਾਹਟ ਦੂਰ ਹੋ ਗਈ। ਜੇ ਕੋਈ ਹੋਰ ਹੁੰਦਾ ਤਾਂ ਉਹ ਉਸ ਨੂੰ ਚੰਗੀ ਤਰਾਂ ਡਾਂਟ ਡਪਟ ਪਾਉਂਦੀ, ਪਰ ਇਸ ਸਮੇਂ ਉਹ ਕੁਛ ਨਾ ਬੋਲੀ। ਦੂਸਰੇ ਦਿਨ ਜਦ ਨੌਕਰ ਓਸ ਦੇ ਸਾਮਣੇ ਆਇਆ, ਤਾਂ ਓਸ ਨੇ ਬਿਸਤਰੇ ਉੱਤੇ ਸੌਣ ਦਾ ਜ਼ਿਕਰ ਨਾ ਕੀਤਾ | ਓਸ ਦੇ ਅਧੀਰ ਪ੍ਰਸ਼ਨ ਦੇ ਉੱਤਰ ਵਿਚ ਨੌਕਰ ਨੇ ਕਿਹਾ ਕਿ ਕਲ ਸ਼ਾਮ ਨੂੰ ਜੋ ਗੱਲਾਂ ਹੋਈਆਂ ਸਨ। ਉਨਾਂ ਨਾਲ ਕੁਮਾਰ ਨੂੰ ਕੁਝ ਸੰਤੋਸ਼ ਹੋ ਗਿਆ ਸੀ, ਪਰ ਤਿੰਨ ਗੱਲਾਂ ਅਜਿਹੀਆਂ ਹਨ ਜਿਨਾਂ ਕਰ ਕੇ ਉਹ ਹਿਚ-ਕਿਚਾ ਰਿਹਾ ਹੈ ।

"ਓਹ ਤਿੰਨ ਗੱਲਾਂ ਕਿਹੜੀਆਂ ਹਨ ?" ਸ਼੍ਰੀ ਮਤੀ ਤਿਯੇਨ ਨੇ ਪੁੱਛਿਆ।

ਨੌਕਰ ਨੇ ਕਿਹਾ-“ਪਹਿਲੀ ਤਾਂ ਇਹ ਕਿ ਰਿਵਾਜ ਅਨੁਸਾਰ ਵਿਆਹ ਸਮੇਂ ਮ੍ਰਿਤੂ -ਸਰੀਰ ਮਕਾਨ ਦੇ ਅੰਦਰ ਨਹੀਂ ਹੋਣਾ ਚਾਹੀਦਾ ਦੂਸਰੀ ਇਹ ਕਿ ਚੋਯਾਂਗ ਆਪਣੀ ਪਤਨੀ ਨਾਲ ਬਹੁਤ ਪ੍ਰੇਮ ਕਰਦੇ ਸਨ ਤੇ ਉਨ੍ਹਾਂ ਦੀ ਵਿਦਵਤਾ ਲਈ ਉਨਾਂ ਦੀ ਪਤਨੀ ਵੀ ਉਨ੍ਹਾਂ ਨਾਲ ਬਹੁਤ ਪ੍ਰੇਮ ਕਰਦੀ ਰਹੀ ਹੋਵੇਗੀ, ਇਸ ਲਈ ਕੁਮਾਰ ਨੂੰ ਸ਼ੱਕ ਹੈ ਕਿ ਕਿਤੇ ਦੂਸਰੇ ਪਤੀ ਲਈ ਪ੍ਰੇਮ ਬਚਿਆ ਹੀ ਨਾ ਹੋਵੇ; ਤੀਸਰੀ ਇਹ ਕਿ ਕੁਮਾਰ ਆਪਣੇ ਨਾਲ ਬਹੁਤ ਸਾਮਾਨ ਤੇ ਰੁਪਇਆਂ ਨਹੀਂ ਲਿਆਇਆ ਨਾਲੇ ਓਸ ਪਾਸ ਵਿਆਹ ਲਈ ਕੋਈ ਕੀਮਤੀ ਪੋਸ਼ਾਕ ਨਹੀਂ।"

ਉਹ ਬੋਲੀ-"ਸਾਡੇ ਵਿਆਹ ਵਿਚ ਇਨ੍ਹਾਂ ਗੱਲਾਂ ਦੀ ਕੋਈ ਰੋਕ ਨਹੀਂ ਪੈ ਸਕਦੀ। ਪਹਿਲੀ ਗੱਲ ਬਾਰੇ ਮੇਰਾ ਇਹ ਉੱਤਰ ਹੈ ਕਿ ਮੈਂ ਉਸ ਪਿੰਜਰੇ ਨੂੰ ਚੁੱਪ ਚਾਪ ਚੁਕਾ ਕੇ ਮਕਾਨ ਦੇ ਪਿਛਵਾੜੇ

ਸਤੀ ਵਿਧਵਾ

੮੯