ਪੰਨਾ:ਬੁਝਦਾ ਦੀਵਾ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਹਾਂ, ਪਰ ਓਸ ਆਦਮੀ ਦੀ ਮ੍ਰਿਤੂ ਉਨਿੰਜਾ ਦਿਨ ਦੇ ਅੰਦਰ ਅੰਦਰ ਹੋਈ ਹੋਵੇ।"

"ਤਦ ਤਾਂ ਮੇਰੇ ਪਤੀ ਦੇ ਮਗਜ਼ ਨਾਲ ਹੀ ਕੰਮ ਸਰ ਜਾਏਗਾ। ਓਸ ਨੂੰ ਮੋਇਆਂ ਅਜੇ ਵੀਹ ਦਿਨ ਹੀ ਹੋਏ ਹਨ। ਉਨ੍ਹਾਂ ਦਾ ਪਿੰਜਰਾ ਖੋਲ ਕੇ ਚੁੱਪ ਚਾਪ ਹੀ ਮਗਜ਼ ਕਢਿਆ ਜਾ ਸਕਦਾ ਹੈ |"

"ਪਰ ਕੀ ਤੁਸੀਂ ਅਜਿਹਾ ਕਰ ਸਕੋਗੇ ?"

"ਕਿਉਂ ਨਹੀਂ ! ਕੁਮਾਰ ਤੇ ਮੈਂ ਹੁਣ ਪਤੀ-ਪਤਨੀ ਹਾਂ ਹਰ ਇਕ ਪਤਨੀ ਦਾ ਤਨ,ਮਨ ਤੇ ਧਨ ਨਾਲ ਪਤੀ ਦੀ ਸੇਵਾ ਕਰਨਾ ਫਰਜ਼ ਹੈ, ਫੇਰ ਪਤੀ ਨੂੰ ਸੁਰਜੀਤ ਕਰਨ ਵਾਸਤੇ ਇਕ ਮ੍ਰਿਤੂ ਆਦਮੀ ਦੇ ਸਿਰ ਦਾ ਮਗਜ਼ ਕੱਢਣ ਵਿਚ ਕੀ ਹਰਜ ਹੈ ?"

ਨੌਕਰ ਨੂੰ ਮਾਲਿਕ ਪਾਸ ਰਹਿਣ ਲਈ ਕਹਿਕੇ, ਉਹ ਇਕ ਕੁਹਾੜੀ ਲੈ ਕੇ ਨੌਕਰਾਂ ਦੇ ਕਮਰੇ ਵਲ ਗਈ, ਜਿਥੇ ਮ੍ਰਿਤੂ-ਸਰੀਰ ਰਖਿਆ ਹੋਇਆ ਸੀ । ਮੋਮਬੱਤੀ ਬਾਲ ਕੇ ਇਕ ਪਾਸੇ ਰਖ ਦਿੱਤੀ, ਤੇ ਉਹ ਦੋਹਾਂ ਹੱਥਾਂ ਨਾਲ ਕੁਹਾੜੀ ਫੜ ਕੇ, ਦੰਦ ਕੂਚਦੀ ਹੋਈ ਪਿੰਜਰੇ ਉਤੇ ਵਾਰ ਕਰਨ ਲਗ ਪਈ । ਇਕੀਵੇਂ ਵਾਰ ਨਾਲ ਪਿੰਜਰੇ ਦੀ ਉਪਰਲੀ ਲਕੜੀ ਟੁੱਟ ਕੇ ਡਿਗੀ ਤਾਂ ,ਪਿੰਜਰੇ ਦਾ ਢੱਕਨ ਖੁਲ ਗਿਆ । ਥਕਾਵਟ ਨਾਲ ਹਫਦਿਆਂ ਹੋਇਆਂ ਓਸ ਨੇ ਮੁਰਦੇ ਦੇ ਸਿਰ ਤੇ ਵਾਰ ਕਰਨ ਲਈ ਤਿਆਰ ਹੋ ਕੇ ਮ੍ਰਿਤੂ-ਸਰੀਰ ਵਲ ਵੇਖਿਆ। ਇਹ ਵੇਖ ਕੇ ਓਸ ਦੀ ਹੈਰਾਨੀ ਤੇ ਭੈ ਦੀ ਹੱਦ ਨਾ ਰਹੀ ਕਿ ਚੋਯਾਂਗ ਨੇ ਦੋ ਵਾਰ ਲੰਮਾ ਸਾਹ ਲਿਆ | ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਹੌਲੀ ਹੌਲੀ ਉਠ ਕੇ ਬੈਠ ਗਿਆ | ਓਹ ਚੀਖ਼ ਕੇ ਪਿਛੇ ਹਟ ਗਈ ਤੇ ਓਸ ਦੇ ਕੰਬਦੇ ਹੋਏ ਹੱਥਾਂ ਵਿਚੋਂ ਕੁਹਾੜੀ ਡਿਗ ਪਈ।

"ਪਿਆਰੀ ! ਦਾਰਸ਼ਨਿਕ 'ਚੋਯਾਂਗ ਨੇ ਕਿਹਾ-ਮੈਨੂੰ ਉਠਨ ਵਿਚ ਸਹਾਇਤਾ ਦੇ |"

੯੨

ਸਤੀ ਵਿਧਵਾ