ਪੰਨਾ:ਬੰਕਿਮ ਬਾਬੂ.pdf/1

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਕਿਮ ਬਾਬੂ
ਤੇ
ਉਸਦੀ ਲੇਖਣੀ

ਬੰਕਿਮ ਚੰਦਰ ਦੀ ਇਹ ਸ਼ਾਇਦ ਸਭ ਤੋਂ ਛੋਟੀ ਰਚਨਾ (ਰਜਨੀ) ਮੈਂ ਕਦੋਂ ਪੜ੍ਹੀ ਸੀ? ਚੇਤਾ ਨਹੀਂ, ਪਰ ਬਾਰਾਂ ਵਰ੍ਹੇ ਜ਼ਰੂਰ ਹੋਏ ਹੋਣਗੇ। ਇਤਨਾ ਯਾਦ ਹੈ ਰਜਨੀ' ਪੜ੍ਹ ਕੇ, ਦਿਲ ਵਿਚ ਇਕ ਤੜਪ ਜੇਹੀ ਉਠੀ ਕਿ ਕੀ ਪੰਜਾਬੀ ਵਿਚ ਵੀ ਕਦੇ ਇਹੋ ਜਿਹੇ ਨਾਵਲ ਹੋਣਗੇ?

ਅਜ ਤੀਕ ਭਾਵੇਂ ਮੈਂ ਲਗ ਪਗ ਡੇਢ ਦਰਜਨ ਤਕ ਨਾਵਲ ਤੇ ਕਹਾਣੀ-ਸੰਗ੍ਰਹਿ ਲਿਖ ਚੁਕਾ ਹਾਂ, ਪਰ ਬੰਕਿਮ ਦੇ ਉਸ ਕਦੇ ਪੜ੍ਹੇ ਹੋਏ ਨਾਵਲ ਨੂੰ ਮੈਂ ਭੁਲ ਨਹੀਂ ਸਕਿਆ। ਜਿਸ ਦਾ ਫਲ ਰੂਪ ਅਜ ਮੈਂ ਇਸ ਦਾ ਅਨੁਵਾਦ ਕਰਕੇ ਪਾਠਕਾਂ ਦੀ ਸੇਵਾ ਵਿਚ ਹਾਜ਼ਰ ਕਰਦਾ ਹਾਂ।