ਪੰਨਾ:ਬੰਕਿਮ ਬਾਬੂ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਹੜੀ ਉੱਚਤਾ - ਜੇਹੜਾ ਮਹਾਨ ਤਿਆਗ ਦਰਸਾਇਆ ਹੇ, ਇਹ ਸਾਨੂੰ ਮਨੁਖੀ ਜਾਮੇ ਵਿਚ ਆਈ ਕਿਸੇ ਅਗੰਮੀ ਰੂਹ ਵਿਚ ਹੀ ਲੱਭੇਗਾ। ਰਜਨੀ, ਜਿਸ ਦੇ ਰੋਮ ਰੋਮ ਵਿਚ ਸਚਿੰਦਰ ਸਮਾਇਆ ਹੋਇਆ ਹੈ, ਸਚਿੰਦਰ ਨਾਲ ਵਿਆਹ ਕਰਨੋਂ ਇਨਕਾਰ ਕਰ ਦੇਂਦੀ ਹੈ, ਨਾਲ ਹੀ ਆਪਣੇ ਵਿਰਸੇ ਦੀ ਲੱਖਾਂ ਦੀ ਪੂੰਜੀ ਵੀ ਛੱਡ ਦੇਂਦੀ ਹੈ। ਕਿਉਂ? ਕੇਵਲ ਆਪਣੇ ਪ੍ਰੀਤਮ ਦੇ ਸੁਖ ਦਾ ਸਦਕਾ। ਉਹ ਨਹੀਂ ਚਾਹੁੰਦੀ ਕਿ ਸਚਿੰਦਰ ਨੂੰ ਉਸ ਦੀ ਮਰਜ਼ੀ ਤੋਂ ਬਿਨਾ ਇਕ ਅੰਨ੍ਹੀ ਨਾਲ ਨੂੜ ਦਿਤਾ ਜਾਵੇ।

ਪੁਸਤਕ ਵਿਚ ਸੰਨਿਆਸੀ ਦਾ ਕੈਰੈਕਟਰ ਮੈਨੂੰ ਬੇਲੋੜਾ ਜਿਹਾ ਜਾਪਿਆ ਹੈ। ਇਹ ਜੇਕਰ ਨਾਵਲ ਵਿਚ ਨਾ ਵੀ ਆਉਂਦਾ ਤਾਂ ਇਸ ਖੁਣੋ ਕੁਝ ਥੁੜਿਆ ਨਹੀਂ ਸੀ ਪਿਆ? ਪਰ ਮਲੂਮ ਹੁੰਦਾ ਹੈ ਬੰਕਿਮ ਬਾਬੂ ਦੀ ਸੰਨਿਆਸੀਆਂ ਪ੍ਰਤੀ ਬੜੀ ਸ਼ਰਧਾ ਹੈ। ਆਤਮਿਕ, ਤਾਂਤ੍ਰਿਕ, ਜੋਤਿਸ਼ ਤੇ ਵੈਦਿਕ ਵਿਦਿਆ ਵਿਚ ਸੰਨਿਆਸੀ ਲੋਕ ਬੜੇ ਪ੍ਰਬੀਨ ਹੁੰਦੇ ਹਨ, ਇਹ ਗਲ ਬੰਕਿਮ ਦੇ ਨਿਸਚੇ ਵਿਚ ਸਮਾਈ ਹੋਈ ਜਾਪਈ ਹੈ। ਏਸ ਗਲ ਦਾ ਸਬੂਤ ਨਿਰਾ ਰਜਨੀ ਵਿਚੋਂ ਹੀ ਨਹੀਂ ਮਿਲਦਾ, ਸਗੋਂ ਬੰਕਿਮ ਦੇ ਲਗ ਪਗ ਸਾਰੇ ਹੀ ਨਾਵਲਾਂ ਵਿਚ ਕਿਸੇ ਨ ਕਿਸੇ ਸ਼ਕਲ ਵਿਚ ਕੋਈ ਨਾ ਕੋਈ ਸਾਧੂ ਸੰਨਿਆਸੀ ਜ਼ਰੂਰ ਆਇਆ ਹੈ। ਤੇ ਇਜੇਹੇ ਸਾਧੂਆਂ ਦੀ ਪੂਰਨਤਾ ਨੂੰ ਬੰਕਿਮ ਬਾਬੂ ਨੇ ਹਰ ਥਾਂ ਬੜੇ ਵਿਸਥਾਰ ਤੇ ਸਤਕਾਰ ਨਾਲ ਦਰਸਾਇਆ ਹੈ।