ਪੰਨਾ:ਬੰਕਿਮ ਬਾਬੂ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)


ਜਿਹੀ ਕੁੜੀ ਕਦੇ ਦੁਰਾਚਾਰਨ ਨਹੀਂ ਹੋ ਸਕਦੀ ! ਪਰ ਕਿਉਂਕਿ ਉਹ ਕੁਆਰੀ ਸੀ, ਮਟਿਆਰ ਸੀ, ਇਨਾਂ ਹਾਲਤਾਂ ਦੀ ਹੋਂਦ ਨੇ ਉਸ ਦੇ ਮਨ ਨੂੰ ਕਿਸੇ ਪਾਸੇ ਝੁਕਾ ਦਿਤਾ ਹੋਵੇ - ਕਿਸੇ ਗਭਰੂ ਨਾਲ ਉਸ ਦਾ ਪਿਆਰ ਪੈ ਗਿਆ ਹੋਵੇ, ਤੇ ਉਸ ਤੋਂ ਛੁਟ ਹੋਰਸ ਨਾਲ ਵਿਆਹ ਕਰਨਾ ਨਾ ਚਾਹੁੰਦੀ ਹੋਈ ਉਹ ਘਰ ਬਾਰ ਛੱਡ ਕੇ ਕਿਸੇ ਪਾਸੇ ਨਿਕਲ ਗਈ ਹੋਵੇ ! ਪਰ ਉਸ ਦੇ ਅਜਿਹਾ ਕਰਨ ਵਿਚ ਵੀ ਔਕੜਾਂ ਸਨ; ਇਕ ਤਾਂ ਉਹ ਅੰਨੀ ਹੈ - ਉਹ ਘਰ ਛੱਡਣ ਦਾ ਸਾਹਸ ਕਿਸ ਤਰਾਂ ਕਰ ਸਕਦੀ ਸੀ, ਦੂਜਾ ਜਿਹੜੀ ਅੰਨੀ ਹੈ, ਕੀ ਉਹ ਕਦੇ ਕਿਸੇ ਅੱਖਾਂ ਵਾਲੇ ਨਾਲ ਪ੍ਰੇਮ ਕਰ ਸਕਦੀ ਹੈ ?

ਢੂੰਡ ਭਾਲ ਕਰਦਿਆਂ ਕਰਦਿਆਂ ਸੂਹ ਮਿਲੀ ਜਿਸ ਰਾਤ ਰਜਨੀ ਲਾ ਪਤਾ ਹੋਈ, ਉਸੇ ਰਾਤ ਤੋਂ ਹੀਰਾ ਲਾਲ ਵੀ ਗਾਇਬ ਹੈ, ਤੇ ਬਹੁਤਿਆਂ ਦਾ ਸ਼ੱਕ ਵੀ ਹੀਰਾ ਲਾਲ ਉਤੇ ਹੀ ਸੀ, ਕਿਉਕਿ ਲੋਕੀ ਉਸ ਦੀਆਂ ਆਦਤਾਂ ਤੋਂ ਜਾਣੂ ਸਨ। ਮੈਂ ਵੀ ਅੰਤ ਏਸੇ ਸਿੱਟੇ ਤੇ ਪੁੱਜਾ ਇਹ ਕੰਮ ਹੀਰਾ ਲਾਲ ਤੋਂ ਛੁੱਟ ਹੋਰ ਕਿਸੇ ਦਾ ਨਹੀਂ ਹੋ ਸਕਦਾ|ਰਜਨੀ ਭਾਵੇਂ ਅੰਨੀ ਹੀ ਸਹੀ ਪਰ ਹੱਦ ਦਰਜੇ ਦੀ ਸੋਹਣੀ ਹੈ। ਕੋਣ ਹੈ ਜਿਹੜਾ ਉਸ ਦੇ ਰੂਪ ਨੂੰ ਵੇਖ ਕੇ ਮੁਗਧ ਨਾ ਹੋ ਜਾਵੇ?ਤੇ ਅੰਨੇ ਨੂੰ ਧੋਖਾ ਦੇਣਾ ਕਿੰਨਾ ਕੁ ਔਖਾ ਕੰਮ ਹੈ ! ਬਸ, ਇਹ ਕੰਮ ਹੀਰਾ ਲਾਲ ਦਾ ਹੈ- ਹੋਰ ਕਿਸੇ ਦਾ ਨਹੀਂ |