ਪੰਨਾ:ਬੰਕਿਮ ਬਾਬੂ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੧)



ਥੋੜੇ ਦਿਨਾਂ ਬਾਅਦ ਮੈਨੂੰ ਹੀਰਾ ਲਾਲ ਦਿਖਾਈ ਦਿੱਤਾ । ਮੈਂ ਉਸ ਨੂੰ ਰਜਨੀ ਬਾਬਤ ਕਈ ਤਰਾਂ ਨਾਲ ਪੁੱਛਿਆ, ਪਰ ਉਸ ਨੇ ਇੱਕੋ ਨੰਨਾ ਫੜ ਛੱਡਿਆ ਹੋਇਆ ਸੀ ।

ਕੀ ਕਰਦਾ ! ਸਰਕਾਰੇ ਦਾਦ ਫਰਿਆਦ ਵੀ ਕੀ ਹੋ ਸਕਦੀ ਸੀ । ਮੇਰੇ ਵੱਡੇ ਭਰਾ ਨੇ ਸਲਾਹ ਦਿੱਤੀ ਕਿ ਸ਼ੈਤਾਨ ਹੀਰਾ ਲਾਲ ਨੂੰ ਕਟਾਪਾ ਚਾੜਿਆ ਜਾਏ ਤਾਂ ਬਕੇਗਾ, ਪਰ ਹੀਰਾ ਲਾਲ ਅਜਿਹਾ ਕੱਚਾ ਸ਼ੈਤਾਨ ਨਹੀਂ ਸੀ । ਅਖਬਾਰਾਂ ਵਿਚ ਹੁਲੀਏ ਛਾਪੇ, ਢੰਡੋਰੇ ਪਿਟਾਏ, ਪਰ ਸਭ ਬੇਅਰਥ, ਰਜਨੀ ਦਾ ਕੋਈ ਥੌਹ ਨਾ ਲੱਭਾ।