ਪੰਨਾ:ਬੰਕਿਮ ਬਾਬੂ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)





੨.

ਰਜਨੀ ਜਨਮ ਦੀ ਅੰਨੀ ਹੈ, ਪਰ ਵੇਖਣ ਤੋਂ ਉਸ ਦੀਆਂ ਅੱਖਾਂ ਵਿਚ ਕੋਈ ਨੁਕਸ ਨਹੀਂ ਜਾਪਦਾ | ਅੱਖਾਂ ਖੂਬ ਮੋਟੀਆਂ ਤੇ ਨੀਲੀਆਂ,ਤੇ ਉਨ੍ਹਾਂ ਦੀਆਂ ਪੁਤਲੀਆਂ ਦੀਆਂ ਭੌਰਿਆਂ ਵਾਂਗ ਸੁੰਦਰ ਤੇ ਚਮਕੀਲੀਆਂ । ਪਰ ਉਨ੍ਹਾਂ ਵਿਚ ਕਟਾਖਸ਼ ਨਹੀਂ ਸੀ ।

ਰਜਨੀ ਸਰਬ ਅੰਗ ਸੰਦਰੀ ਹੈ । ਉਸ ਦਾ ਰੰਗ ਗੋਰਾ, ਨਵੇਂ ਕੇਲੇ ਦੇ ਪੱਤੇ ਵਾਂਗ ਹੈ । ਬਰਸਾਤ ਦੀ ਨਦੀ ਵਾਂਗ ਉਸ ਦੀ ਬਣਾਵਟ ਪੂਰਨ ਹੈ। ਚਿਹਰਾ ਗੰਭੀਰ ਤੇ ਤੋਰ ਬੜੀ ਮਸਤ ਹੈ । ਉਸ ਦਾ ਹਸਣਾ ਕੁਝ ਵਿਖਾਦ ਪੂਰਨ ਹੈ। ਸ਼ਾਂਤ ਸੁਭਾਉ ਤੇ ਸੁੰਦਰ ਸਰੀਰ ਵਿਚ ਕਟਾਖਸ਼ ਹੀਣ ਅੱਖਾਂ ਵੇਖਕੇ ਜਾਪਦਾ