ਪੰਨਾ:ਬੰਕਿਮ ਬਾਬੂ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੫)



ਦੀ ਪੜੋਤਰੀ ਹੋਵੇਗੀ, ਵਿਦਿਆ ਵਿਚ ਲੀਲਾਵਤੀ ਜਾਂ ਸਰਾਪ-ਭ੍ਰਸ਼ਟ ਸਰਸ੍ਵਤੀ ਹੋਵੇਗੀ । ਪਤੀ-ਭਗਤੀ ਵਿਚ ਸਾਵਿਤ੍ਰੀ ਹੋਵੇਗੀ ਤੇ ਚਰਿਤ੍ਰ ਵਿਚ ਲਕਸ਼ਮੀ, ਰਸੋਈ ਦੇ ਕੰਮ ਵਿਚ ਦ੍ਰੋਪਦੀ, ਆਦਰ ਵਿਚ ਸਤਯ ਭਾਮਾ | ਮੇਰੇ ਪਾਨ ਖਾਣ ਵੇਲੇ ਦਸ ਦੇਵੇਗੀ, ਕਿ ਹੁੱਕੇ ਉਤੇ ਚਿਲਮ ਹੈ ਕਿ ਨਹੀਂ, ਰੋਟੀ ਖਾਣ ਵੇਲੇ ਮੱਛੀ ਵਿਚੋਂ ਕੰਡੇ ਕੱਢ ਦੇਵੇਗੀ, ਤੇ ਵੇਖਿਆ ਕਿ ਨਾਣ ਤੋਂ ਬਾਦ ਮੈਂ ਪਿੰਡਾ ਪੁੰਝਿਆ ਹੈ ਕਿ ਨਹੀਂ |ਮੈਂ ਚਾਹ ਪੀਣ ਵੇਲੇ ਪਿਆਲੀ ਦੇ ਥਾਂ ਕਿਤੇ ਦੁਆਤ ਵਿਚ ਚਮਚਾ ਨਾ ਪਾ ਦਿਆਂ ਤੇ ਸ਼ਾਹੀ ਦੀ ਲੋੜ ਵੇਲੇ ਚਾਹ ਆਲੇ ਵਿਚ ਕਲਮ ਨਾ ਡੋਬ ਦਿਆਂ, ਇਨਾਂ ਗੱਲਾਂ ਦੇ ਬਾਰੇ ਉਹ ਚੌਕਸ ਰਹੇਗੀ ।

ਜਦੋਂ ਮੈਨੂੰ ਇਹੋ ਜੇਹੀ ਕੁੜੀ ਮਿਲੇਗੀ, ਤਾਂ ਮੈਂ ਵਿਆਹ ਕਰਾਂਗਾ । ਤੁਸੀਂ ਲੋਕ ਤਾਂ ਪੱਲੇ ਨਾਲ ਮੂੰਹ ਲੁਕਾਈ ਮੇਰੀ ਮੂਰਖਤਾ ਉਤੇ ਹਸ ਰਹੇ ਹੋ, ਪਰ ਦੱਸੋ, ਤੁਸਾਂ ਲੋਕਾਂ ਵਿੱਚ ਜੇ ਕੋਈ ਅਨਵਿਆਹੀ ਇਨਾਂ ਸਭ ਗੁਣਾਂ ਨਾਲ ਭਰਪੂਰ ਹੋਵੇ| ਤਾਂ ਦੱਸੋ, ਮੈਂ ਪਰੋਹਤ ਜੀ ਨੂੰ ਬੁਲਾਵਾਂ ?