ਪੰਨਾ:ਬੰਕਿਮ ਬਾਬੂ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)





੩.

ਅੰਤ ਇਕ ਦਿਨ ਅਚਾਨਕ ਰਾਮ ਚੰਦਰ ਦਾਸ ਤੋਂ ਮੈਂ ਸੁਣਿਆ ਕਿ ਰਜਨੀ ਆ ਗਈ ਹੈ । ਰਾਮ ਚੰਦਰ ਇਸ ਬਾਰੇ ਅਸਾਂ ਲੋਕਾਂ ਨਾਲ ਬੜਾ ਅਜੀਬ ਵਰਤਾਉ ਕਰਨ ਲੱਗਾ | ਉਸ ਨੇ ਕੁਝ ਵੀ ਨਾ ਦੱਸਿਆ ਕਿ ਰਜਨੀ ਕਿੱਥੋਂ ਮਿਲੀ ਤੇ ਕਿਵੇਂ ਮਿਲੀ । ਮੈਂ ਬਥੇਰਾ ਪੁੱਛਿਆ, ਪਰ ਉਸ ਦੇ ਦਿਲ ਚੋਂ ਕੋਈ ਗੱਲ ਕੱਢ ਨਾ ਸਕਿਆ | ਉਹ ਕਿਉਂ ਚਲੀ ਗਈ ਸੀ ? ਇਹ ਵੀ ਉਸ ਨੇ ਮੈਨੂੰ ਨਾ ਦੱਸਿਆ । ਉਸਦੀ ਵਹੁਟੀ ਵੀ ਉਸੇ ਵਰਗੀ ਨਿਕਲੀ । ਛੋਟੀ ਮਾਂ ਭਾਵੇਂ ਹਰ ਇਕ ਦੇ ਦਿਲ ਵਿਚ ਉਤਰ ਜਾਇਆ ਕਰਦੀ ਹੈ, ਪਰ ਉਸਨੂੰ ਵੀ ਰਜਨੀ ਦੀ ਮਾਂ ਨੇ ਕੋਈ ਭੇਤ ਨ ਦੱਸਿਆ ।