ਪੰਨਾ:ਬੰਕਿਮ ਬਾਬੂ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)


ਦੀ ਉਮਰ ਇਸ ਵੇਲੇ ਕਿੰਨੇ ਵਰਿਆਂ ਦੀ ਹੋਣੀ ਚਾਹੀਦੀ ਹੈ ?"

ਮੈਂ - "ਉੱਨੀ ਤੇ ਵੀਹ ਵਰਿਆਂ ਦੇ ਵਿਚਾਲੇ|"

ਵਿਸ਼ਨੂੰ ਰਾਮ – "ਹੁਣ ਰਜਨੀ ਦੀ ਉਮਰ ਦਾ ਅਨੁਮਾਨ ਲਾਓ ।"

ਮੈਂ - "ਕਰੀਬਨ ਵੀਹ ਵਰਿਆਂ ਦੀ ਹੋਵੇਗੀ ।"

ਵਿਸ਼ਨੂੰ ਰਾਮ - "ਹਛਾ ਅਗੇ ਪੜੋ ।"

ਮੈਂ ਪੜਨ ਲਗਾ । ਬਿਆਨ ਦੇ ਦੌਰਾਨ ਵਿਚ ਕੜੇ ਨੂੰ ਪਛਾਣਨ ਤੋਂ ਬਾਦ ਹਰੇ ਕ੍ਰਿਸ਼ਨ ਦਾ ਬਿਆਨ ਸੀ - "ਇਹ ਕੜਾ ਓਹੀ ਹੈ, ਜੋ ਮੇਰੀ ਲੜਕੀ “ਰਜਨੀ ਦੇ ਹਥੋਂ ਗੁਆਚਾ ਸੀ ............."

ਹੁਣ ਕੁਝ ਵੀ ਸ਼ੰਕਾ ਬਾਕੀ ਨਹੀਂ ਸੀ ਰਹਿ ਗਿਆ। ਫਿਰ ਵੀ ਮੈਂ ਬਿਆਨ ਦਾ ਬਾਕੀ ਮਜ਼ਮੂਨ ਪੜਨਾ ਸ਼ੁਰੂ ਕੀਤਾ। ਮੁਲਜ਼ਮ ਦਾ ਵਕੀਲ, ਹਰੇ ਕ੍ਰਿਸ਼ਨ ਉਤੇ ਜਿੱਰਾ ਕਰਦਾ ਹੈ - "ਤੂੰ ਤਾਂ ਇਕ ਗ਼ਰੀਬ ਆਦਮੀ ਹੈ । ਆਪਣੀ ਲੜਕੀ ਲਈ ਇਹ ਕੜਾ ਤੂੰ ਕਿਸ ਤਰ੍ਹਾਂ ਬਣਵਾਇਆ ?" ਉੱਤਰ ਵਿਚ ਹਰੇ ਕ੍ਰਿਸ਼ਨ ਦਾ ਬਿਆਨ ਸੀ -ਬੇਸ਼ੱਕ ਮੈਂ ਗਰੀਬ ਹਾਂ, ਪਰ ਮੇਰਾ ਭਰਾ ਮਨੋਹਰ ਦਾਸ ਇਕ ਅਮੀਰ ਆਦਮੀ ਹੈ। ਇਹ ਕੜਿਆਂ ਦੀ ਜੋੜੀ ਓਸੇ ਨੇ ਕੁੜੀ ਨੂੰ ਉਸਦੇ *ਅੰਨ ਪ੍ਰਾਸ਼ਨ ਸਮੇਂ ਬਣਵਾ ਦਿੱਤੀ ਸੀ।

ਹੁਣ ਮੈਨੂੰ ਮਨੋਹਰ ਦਾਸ ਤੇ ਹਰੇ ਕ੍ਰਿਸ਼ਨ ਦਾਸ ਦੇ


ਦੁਧ ਚੁੰਘਦੇ ਬੱਚੇ ਨੂੰ ਜਦੋਂ ਅੰਨ ਮੂੰਹ ਲਾਇਆ ਲਾਇਆ ਜਾਂਦਾ ਹੈ ।