ਪੰਨਾ:ਬੰਕਿਮ ਬਾਬੂ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)


ਭਰਾ ਭਰਾ ਹੋਣ ਵਿਚ ਕੁਝ ਵੀ ਸ਼ੱਕ ਬਾਕੀ ਨਹੀਂ ਸੀ ।

ਇਸ ਤੋਂ ਅਗਲੇ ਮਜ਼ਮੂਨ ਵਿਚ ਮੁਲਜ਼ਮ ਦੇ ਵਕੀਲ ਨੇ ਫੇਰ ਜਿਰਾ ਕੀਤੀ ਹੋਈ ਸੀ - "ਤੇਰੇ ਭਰਾ ਨੇ ਤੁਹਾਡੇ ਸਾਕਾਂ ਵਿਚੋਂ ਹੋਰ ਕਿਸੇ ਨੂੰ ਵੀ ਕਦੇ ਕੋਈ ਗਹਿਣਾ ਦਿੱਤਾ ਹੈ ?"

ਉੱਤ੍ਰ -"ਨਹੀਂ ।"

ਪ੍ਰਸ਼ਨ - "ਖਰਚ ਪੱਤੇ ਲਈ ਕਿਸੇ ਨੂੰ ਕਦੇ ਕੁਝ ਦੇਂਦਾ ਹੈ ?"

ਉੱਤ੍ਰ - "ਨਹੀਂ ।"

ਪ੍ਰਸ਼ਨ - "ਫੇਰ ਤੇਰੀ ਲੜਕੀ ਨੂੰ ਹੀ ਕਿਉਂ ਗਹਿਣੇ ਬਣਵਾ ਕੇ ਦੇਂਦਾ ਹੈ ?"

ਉੱਤ੍ਰ -"ਕਿਉਂਕਿ ਮੇਰੀ ਲੜਕੀ ਅੰਨੀਂ ਹੈ, ਜਿਸ ਲਈ ਮੇਰੀ ਵਹੁਟੀ ਰੋਂਦੀ ਰਹਿੰਦੀ ਹੈ । ਮੇਰਾ ਭਰਾ ਤੇ ਭਰਜਾਈ ਅਸਾਂ ਦੋਹਾਂ ਦੇ ਦੁੱਖ ਨੂੰ ਬਹੁਤ ਮਹਿਸੂਸ ਕਰਦੇ ਹਨ, ਤੇ ਵੇਲੇ ਕੁਵੇਲੇ ਲੜਕੀ ਲਈ ਗਹਿਣੇ ਕਪੜੇ ਭੇਜਦੇ ਰਹਿੰਦੇ ਹਨ ।"

ਮੈਂ ਸੋਚਣ ਲੱਗਾ - ਅੰਨੀ ! ਤਾਂ ਤੇ ਸਾਰਾ ਮਾਮਲਾ ਸਾਫ਼ ਹੈ । ਮੈਂ ਨਿਰਾਸ ਹੋ ਕੇ ਮੁਕੱਦਮੇ ਦੀ ਨਕਲ ਮੇਜ਼ ਤੇ ਰੱਖ ਦਿੱਤੀ । ਵਿਸ਼ਨੂੰ ਰਾਮ ਨੂੰ ਮੈਂ ਕਿਹਾ - "ਹੁਣ ਮੈਨੂੰ ਕੋਈ ਸ਼ੰਕਾ ਬਾਕੀ ਨਹੀਂ ।"

ਵਿਸ਼ਨੂੰ ਰਾਮ ਬੋਲਿਆ - "ਏਨੇ ਛੋਟੇ ਸਬੂਤ ਦੇ ਆਧਾਰ ਉਤੇ ਹੀ ਮੈਂ ਤੁਹਾਡੀ ਤਸੱਲੀ ਦਾ ਕੰਮ ਖ਼ਤਮ ਨਹੀਂ ਸਮਝਦਾ| ਹੁਣ ਦੂਸਰਾ ਸਬੂਤ ਵੇਖੋ।"