ਪੰਨਾ:ਬੰਕਿਮ ਬਾਬੂ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੯)





੫.

ਮੈਂ ਰਜਨੀ ਦਾ ਵਿਰਸਾ ਛੱਡ ਦਿੱਤਾ, ਪਰ ਕਿਸੇ ਨੇ ਉਸ ਉਤੇ ਕਬਜ਼ਾ ਨਾ ਕੀਤਾ |

ਇਕ ਦਿਨ ਮੈਨੂੰ ਰਾਜ ਚੰਦਰ ਦਾਸ (ਰਜਨੀ ਦਾ ਮਾਸੜ ਉਸ ਦਾ ਪਾਲਕ ਪਿਤਾ) ਮਿਲਿਆ । ਮੈਂ ਉਸ ਤੋਂ ਸੁਣਿਆ ਕਿ ਉਹ ਕਲਕੱਤੇ ਦੇ ਸ਼ਿਮਲਾ ਮਹੱਲੇ ਵਿਚ ਇਕ ਮਕਾਨ ਖਰੀਦ ਕੇ ਰਜਨੀ ਸਣੇ ਉਥੇ ਰਹਿੰਦਾ ਹੈ |ਮੈਂ ਉਸ ਤੋਂ ਪੁੱਛਿਆ -"ਰੁਪਏ ਕਿਥੋਂ ਮਿਲੇ ?"

ਉਹ - "ਅਮਰ ਨਾਥ ਨੇ ਕਰਜ਼ ਦਿੱਤਾ ਹੈ । ਮਗਰੋਂ ਜਾਇਦਾਦ ਵਿਚੋਂ ਦੇ ਦਿਆਂਗਾ |"

"ਤੇ ਤੁਸੀਂ ਆਪਣੇ ਵਿਰਸੇ ਉਤੇ ਕਬਜ਼ਾ ਕਿਉਂ