ਪੰਨਾ:ਬੰਕਿਮ ਬਾਬੂ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੦)


ਨਹੀਂ ਕਰਦੇ ?"

"ਇਹ ਸਭ ਗਲਾਂ ਅਮਰ ਨਾਥ ਜਾਣੇ।"

"ਕੀ ਅਮਰ ਨਾਥ ਨੇ ਰਜਨੀ ਨਾਲ ਵਿਆਹ ਕਰ ਲਿਆ ਹੈ ।"

"ਨਹੀਂ ।"

"ਪਰ ਤੁਸੀਂ ਏਨੇ ਦਿਨ ਕਿਥੇ ਰਹੇ ?"

"ਕੁਝ ਲੁਕ ਛਿਪ ਕੇ ਰਹਿੰਦੇ ਸਾਂ ।"

"ਕਿਉਂ ? ਕੀ ਤੁਸੀਂ ਕੋਈ ਚੋਰੀ ਕੀਤੀ ਹੈ ?"

"ਨਹੀਂ, ਚੋਰੀ ਕਿਸਦੀ ਕਰਨੀ ਸੀ । ਅਮਰ ਨਾਥ ਨੇ ਕਿਹਾ ਹੈ ਕਿ ਜਦ ਤੀਕ ਜਾਇਦਾਦ ਦਾ ਫੈਸਲਾ ਨਾ ਹੋ ਜਾਵੇ, ਤਦ ਤੀਕ ਲੁਕ ਕੇ ਰਹਿਣਾ ਹੀ ਸਾਡੇ ਲਈ ਚੰਗਾ ਹੈ।"

"ਖੈਰ ! ਪਰ ਅਜ ਕਿਸ ਤਰਾਂ ਆਉਣ ਹੋਇਆ ?"

|ਤੁਹਾਡੇ ਪਿਤਾ ਨੇ ਮੈਨੂੰ ਸਦ ਘਲਿਆ ਸੀ |"

"ਮੇਰੇ ਪਿਤਾ ਨੇ ? ਉਨਾਂ ਨੂੰ ਤੁਹਾਡਾ ਪਤਾ ਕਿਵੇਂ ਲਗ ਗਿਆ ?"

"ਢੂੰਡ ਭਾਲ ਕਰਦਿਆਂ ।"

"ਪਰ ਇਸ ਦਾ ਕਾਰਨ ? ਕੀ ਉਹ ਰਜਨੀ ਦੀ ਜਾਇਦਾਦ ਛੱਡਣ ਵਿਚ ਹੀਲ ਹੁਜਤ ਕਰਨੀ ਚਾਹੁੰਦੇ ਨੇ ?"

"ਨਹੀਂ, ਹੋਰ ਹੀ ਇਕ ਕੰਮ ਲਈ ਸਦਿਆ ਨੇ। ਗਲ ਇਹ ਹੈ ਕਿ ਇਸ ਵੇਲੇ ਜਦ ਲੋਕਾਂ ਨੂੰ ਪਤਾ ਲਗ ਗਿਆ ਹੈ ਕਿ ਰਜਨੀ ਬੇਸ਼ੁਮਾਰ ਧਨ ਦੌਲਤ ਦੀ ਮਾਲਕ ਹੈ, ਤਾਂ ਉਸ ਨਾਲ ਵਿਆਹ ਕਰਾਉਣ ਲਈ ਬਥੇਰੇ ਲੋਕਾਂ ਵਲੋਂ ਮੇਰੇ