ਪੰਨਾ:ਬੰਕਿਮ ਬਾਬੂ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨)


ਕੀ ਸਾਹਮਣੇ ਗਰੀਬੀ ਦਾ ਡਰਾਉਣਾ ਭੂਤ ਵੇਖਕੇ ਉਸ ਤੋਂ ਬਚਣ ਲਈ ਹੀ ਮੇਰਾ ਪਿਤਾ ਇਹ ਜੋੜ ਜੋੜਨਾ ਚਾਹੁੰਦਾ ਹੈ ? ਜੇ ਮੈਂ ਰਜਨੀ ਨਾਲ ਵਿਆਹ ਕਰ ਲਵਾਂ ਤਾਂ ਘਰ ਦੀ ਦੌਲਤ ਘਰ ਵਿਚ ਹੀ ਟਿਕੀ ਰਹੇਗੀ । ਮੈਨੂੰ ਇਕ ਅੰਨੀ ਮਾਲਣ ਪਾਸ ਵੇਚਕੇ ਮੇਰੇ ਮਾਪੇ ਗਰੀਬੀ ਤੋਂ ਬਚਣਾ ਚਾਹੁੰਦੇ ਹਨ ! ਮੇਰੇ ਸਰੀਰ ਵਿਚ ਜਿਵੇਂ ਅਗ ਲਗ ਉਠੀ ।

ਮੈਂ ਰਾਜ ਚੰਦਰ ਨੂੰ ਕਿਹਾ - "ਤੁਸੀਂ ਪਿਤਾ ਜੀ ਪਾਸ ਜਾਓ । ਮੈਂ ਉਨ੍ਹਾਂ ਨਾਲ ਫਿਰ ਗੱਲਾਂ ਕਰ ਲਵਾਂਗਾ।”

ਰਾਜ ਚੰਦ੍ਰ, ਮੇਰੇ ਪਿਤਾ ਜੀ ਪਾਸ ਚਲਾ ਗਿਆ । ਮੈਂ ਨਹੀਂ ਜਾਣਦਾ ਕਿ ਪਿਤਾ ਜੀ ਨਾਲ ਉਸ ਦੀਆਂ ਕੀ ਗੱਲਾਂ ਹੋਈਆਂ । ਪਿਤਾ ਜੀ ਨੇ ਉਸਨੂੰ ਵਿਦਾ ਕਰਕੇ ਮੈਨੂੰ ਸਦਿਆਂ ਉਨ੍ਹਾਂ ਹਰ ਤਰਾਂ ਨਾਲ ਮੈਨੂੰ ਮਨਾਉਣ ਦੀ ਕੋਸ਼ਸ਼ ਕੀਤੀ ਕਿ ਮੈਂ ਰਜਨੀ ਨਾਲ ਵਿਆਹ ਕਰ ਲਵਾਂ, ਨਹੀ ਤਾਂ ਸਾਰੇ ਟੱਬਰ ਨੂੰ ਭੁੱਖ ਦੇ ਹਥੋਂ ਮਰਨਾ ਪਵੇਗਾ, ਪਰ ਮੇਰੇ ਦਿਲ ਤੇ ਕੋਈ ਅਸਰ ਨ ਹੋਇਆ। ਮੈਂ ਜੋਸ਼ ਨਾਲ ਵਲ ਪੇਚ ਖਾਂਦਾ ਹੋਇਆ ਉਥੋਂ ਉੱਠ ਗਿਆ ।

ਪਿਤਾ ਤੋਂ ਹੱਟਕੇ ਮਾਂ ਨਾਲ ਵਾਹ ਪਿਆ । ਪਿਤਾ ਦੇ ਸਾਹਮਣੇ ਗੁੱਸਾ ਕੀਤਾ ਸੀ, ਪਰ ਮਾਂ ਦੇ ਸਾਹਮਣੇ ਨਾ ਕਰ ਸੱਕਿਆ । ਉਸਦੇ ਅੱਥਰੂਆਂ ਅਗੇ ਮੈਂ ਠਹਿਰ ਨਹੀਂ ਸਾਂ ਸਕਦਾ, ਪਰ ਮੇਰਾ ਇਰਾਦਾ ਕਾਇਮ ਰਿਹਾ, ਮੈਂ ਉਥੋਂ ਵੀ ਭੱਜਿਆ । ਜਿਸ ਰਜਨੀ ਉਤੇ ਦਇਆ ਕਰਕੇ ਮੈਂ ਗੁਪਾਲ ਨਾਲ ਉਸਦਾ ਵਿਆਹ ਕਰ ਦੇਣ ਦਾ ਫੈਸਲਾ ਕੀਤਾ ਸੀ ,