ਪੰਨਾ:ਬੰਕਿਮ ਬਾਬੂ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)


ਖਾਤਰ ਰਜਨੀ ਨਾਲ ਵਿਆਹ ਕਰ ਕੇ, ਫੇਰ ਉਸੇ ਦੇ ਰੁਪਏ ਨਾਲ ਉਸ ਦੀ ਕਬਰ ਤਿਆਰ ਕਰਾਂ ? ਓਹ ! ਛੋਟੀ ਮਾਂ, ਮੈਨੂੰ ਤੇਰੇ ਉਤੇ ਤਾਂ ਇਹ ਉਮੈਦ ਨਹੀਂ ਸੀ ।"'

ਠੰਢਾ ਸਾਹ ਭਰ ਕੇ ਛੋਟੀ ਮਾਂ ਬੋਲੀ - ਪਰ ਕਾਕਾ, ਸਾਡੇ ਘਰ ਵਿਚ ਇਹ ਕੋਈ ਅਲੋਕਾਰ ਗਲ ਤੇ ਨਹੀਂ। ਤੇਰੇ ਪਿਉ ਨੇ ਵੀ ਤਾਂ ਤੇਰੀ ਮਾਂ ਲਈ ਊਹੋ ਕਬਰ ਪੁਟ ਰਖੀ ਹੈ।

ਮੇਰੀ ਜ਼ਬਾਨ ਤੇ ਜੰਦਰਾ ਵਜ ਗਿਆ | ਮੈਂ ਪੁਕਾਰ ਕੇ ਆਖਿਆ - "ਛੋਟੀ ਮਾਂ ! ਛੋਟੀ ਮਾਂ । ਮੈਂ ਅਜਿਹਾ ਨਹੀਂ ਕਰ ਸਕਾਂਗਾ - ਮੇਰੀ ਰਖਿਆ ਕਰ । ਜੇ ਤੂੰ ਚਾਹੇਂ ਤਾਂ ਸਭ ਕੁਝ ਹੋ ਸਕਦਾ ਹੈ !"

ਇਸ ਦੇ ਉਤਰ ਵਿਚ ਛੋਟੀ ਮਾਂ ਦੀਆਂ ਓਹੀ ਗਲਾਂ - ਭੁਖੇ ਮਰ ਜਾਵਾਂਗੇ - ਕੌਡੀ ਕੌਡੀ ਦੇ ਮੁਥਾਜ ਹੋ ਜਾਵਾਂਗੇ - ਆਦਿ ।

ਮੈਂ ਕਿਹਾ – “ਛੋਟੀ ਮਾਂ, ਕੀ ਰੁਪਿਆ ਹੀ ਸਭ ਕੁਝ ਹੈ ?"

ਉਹ ਬੋਲੀ – ਮੇਰੇ ਤੇਰੇ ਲਈ ਨਹੀਂ, ਪਰ ਜੇਹੜਾ ਤੇਰਾ ਤੇ ਮੇਰਾ ਬਰਬੰਸ ਹੈ, ਉਸ ਲਈ ਰੁਪਏ ਤੋਂ ਵਧ ਹੋਰ ਕੁਝ ਨਹੀਂ। ਵੇਖ ਸਚਿੰਦਰ ! ਅਸੀਂ ਸਾਰੇ ਤੇਰੇ ਲਈ ਜਾਨ ਵੀ ਦੇ ਸਕਦੇ ਹਾਂ, ਪਰ ਕੀ ਤੂੰ ਸਾਡੇ ਲਈ ਇਕ ਅੰਨੀ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ ?"

ਉਤਰ ਪ੍ਰਸ਼ਨ ਵਿਚ ਮੈਂ ਛੋਟੀ ਮਾਂ ਅਗੇ ਹਾਰ ਗਿਆ । ਹਾਰਨ ਵਾਲੇ ਨੂੰ ਖਿਝ ਆਉਂਦੀ ਹੈ - ਮੈਨੂੰ ਵੀ ਆਈ । ਮੇਰੇ