ਪੰਨਾ:ਬੰਕਿਮ ਬਾਬੂ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੫)



ਦਿਲ ਵਿਚ ਇਹ ਵਿਸ਼ਵਾਸ ਸੀ ਕਿ ਸਿਰਫ਼ ਰੁਪਏ ਦੇ ਲਾਲਚ ਕਰਕੇ ਰਜਨੀ ਨਾਲ ਵਿਆਹ ਕਰਾਣਾ ਬੇ-ਇਨਸਾਫ਼ੀ ਹੈ।ਇਸ ਲਈ ਮੈਂ ਘਮੰਡ ਨਾਲ ਕਿਹਾ – "ਤੂੰ ਭਾਵੇਂ ਕੁਝ ਕਹੁ, ਮੈਂ ਇਹ ਵਿਆਹ ਨਹੀਂ ਕਰਾਂਗਾ ।"

ਛੋਟੀ ਮਾਂ ਵੀ ਘਮੰਡ ਵਿਚ ਬੋਲੀ - "ਤੂੰ ਭਾਵੇਂ ਕੁਝ ਕਹੁ, ਜੇ ਮੈਂ ਵੀ ਕਾਇਸਥ ਦੀ ਧੀ ਹਾਂ, ਤਾਂ ਉਸ ਨਾਲ ਤੇਰਾ ਵਿਆਹ ਕਰਾਕੇ ਹੀ ਛਡਾਂਗੀ।"

ਮੈਂ ਹਸਕੇ ਉਤਰ ਦਿਤਾ-"ਤਾਂ ਮਲੂਮ ਹੁੰਦਾ ਏ,ਤੂੰ ਗਵਾਲੇ ਦੀ ਲੜਕੀ ਹੈਂ | ਤੂੰ ਉਸ ਨਾਲ ਮੇਰਾ ਵਿਆਹ ਕਦੇ ਨਹੀਂ ਕਰਾ ਸਕੇਂਗੀ।"

ਉਹ ਫਿਰ ਬੋਲੀ – "ਨਹੀਂ ਵੀਰ ! ਮੈਂ ਕਾਇਸਥ ਦੀ ਲੜਕੀ ਹਾਂ ।"