ਪੰਨਾ:ਬੰਕਿਮ ਬਾਬੂ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭)


ਕੇ ਮੈਂ ਵੀ ਇਹੋ ਕਹਿੰਦਾ ਹੁੰਦਾ ਸਾਂ। ਪਿਤਾ ਜੀ ਉਸ ਨੂੰ ਪਤਾ ਨਹੀਂ ਕਿਥੋਂ ਲੈ ਆਏ ਸਨ । ਮੈਂ ਅਨਮਾਨ ਤੋਂ ਸਮਝ ਗਿਆ ਕਿ ਪਿਤਾ ਜੀ ਦੇ ਦਿਲ ਵਿਚ ਯਕੀਨ ਸੀ ਕਿ ਸਨਿਆਸੀ ਲੋਕ ਮੰਤਰ ਜੰਤਰ ਤੇ ਜੜੀ ਬੂਟੀ ਦਾ ਗਿਆਨ ਰੱਖਦੇ ਹਨ ।

ਪਿਤਾ ਦੀ ਕ੍ਰਿਪਾ ਨਾਲ ਸੰਨਿਆਸੀ ਨੇ ਸਾਡੇ ਘਰ ਦੀ ਉਪਰਲੀ ਇਕ ਕੋਠੜੀ ਵਿਚ ਆਕੇ ਡੇਰਾ ਲਾਇਆ ਸੀ । ਗੱਲ ਮੈਨੂੰ ਚੰਗੀ ਨਹੀਂ ਲੱਗੀ । ਹਰ ਰੋਜ਼ ਸੰਧਿਆ ਵੇਲ ਸੂਰਜ ਵਲ ਮੂੰਹ ਕਰਕੇ ਸਾਰੰਗ ਰਾਗਨੀ ਵਿਚ ਉਹ ਕੁਝ ਗੋਂਦਾ ਹੁੰਦਾ | ਇਹ ਨਖਰਾ ਮੈਥੋਂ ਸਿਹਾ ਨਾ ਗਿਆ | ਮੈਂ ਉਸ ਨੂੰ ਧੱਕੇ ਮਾਰਕੇ ਕੱਢਣ ਦੇ ਖਿਆਲ ਨਾਲ ਉਸ ਕੋਲ ਗਿਆ । ਮੈਂ ਕਿਹਾ - "ਸੰਨਿਆਸੀ ਜੀ, ਛੱਤ ਤੇ ਬੈਠਕੇ ਤੁਸੀਂ ਇਹ ਕੀ ਗਾਂਦੇ ਰਹਿੰਦੇ ਜੇ ?"

ਉਹ ਯੂ. ਪੀ. ਸੂਬੇ ਦਾ ਰਹਿਣ ਵਾਲਾ ਸੀ, ਪਰ ਲੋਕਾਂ ਨਾਲ ਜੋ ਗੱਲਾਂ ਕਰਦਾ ਸੀ, ਉਸ ਵਿਚ ਚੌਦਾਂ ਆਨੇ ਸੰਸਕ੍ਰਿਤ, ਇਕ ਆਨਾ ਹਿੰਦੀ ਤੇ ਇਕ ਆਨਾ ਬੰਗਲਾ ਹੁੰਦੀ ਸੀ ।

ਉਸ ਨੇ ਉਤਰ ਦਿਤਾ - "ਤੁਸੀਂ ਨਹੀਂ ਜਾਣਦੇ ਕਿ ਮੈਂ ਕੀ ਪੜਦਾ ਰਹਿੰਦਾ ਹਾਂ?"

ਮੈਂ ਕਿਹਾ – "ਵੇਦ ਮੰਤਰ"

"ਹੋ ਸਕਦਾ ਹੈ"

"ਪਰ ਇਸ ਦੇ ਪੜ੍ਹਨ ਨਾਲ ਕੀ ਹੁੰਦਾ ਹੈ ?"