ਪੰਨਾ:ਬੰਕਿਮ ਬਾਬੂ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)


"ਕੁਝ ਵੀ ਨਹੀਂ ਹੈ"

ਉਤਰ ਵਿਚ ਸੰਨਿਆਸੀ ਦੀ ਜਿੱਤ ਹੋਈ । ਮੈਂ ਐਸੀ ਆਸ਼ਾ ਨਹੀਂ ਸੀ ਕੀਤੀ । ਮੈਂ ਪੁਛਿਆ - ਫਿਰ ਤੁਸੀਂ ਕਿਉਂ ਪੜਦੇ ਹੋ ?"

"ਕੀ ਇਸ ਦੇ ਸੁਣਨ ਨਾਲ ਤੁਹਾਨੂੰ ਤਕਲੀਫ਼ ਹੁੰਦੀ ਹੈ ?"

“ਨਹੀਂ, ਸੁਣਨ ਵਿਚ ਤਾਂ ਕੋਈ ਹਰਜ਼ ਨਹੀਂ। ਨਾਲੇ ਖਾਸ ਕਰਕੇ ਤੁਹਾਡਾ ਗਲਾ ਸੁਰੀਲਾ ਹੈ । ਤਾਂ ਵੀ ਜੇ ਇਸਦਾ ਕੋਈ ਲਾਭ ਨਹੀਂ ਤਾਂ ਤੁਸੀਂ ਕਿਉਂ ਪੜਦੇ ਹੋ ?"

"ਜਿਸਦੇ ਪੜਨ ਵਿਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ, ਉਸਦੇ ਪੜਨ ਵਿਚ ਹਰਜ ਹੀ ਕੀ ਹੈ ?"

ਮੈਂ ਉਸਨੂੰ ਹਰਾਉਣ ਦੇ ਖ਼ਿਆਲ ਨਾਲ ਗਿਆ ਸਾਂ, ਪਰ ਵੇਖਿਆ ਕਿ ਮੇਰੀ ਹੀ ਹਾਰ ਹੋਈ । ਇਸ ਲਈ ਮੈਂ ਗੱਲ ਉਲਟਾਕੇ ਕਿਹਾ -("ਹਰਜ ਤੇ ਕੋਈ ਨਹੀਂ, ਪਰ ਬੇ-ਮਤਲਬ ਕੋਈ ਕੰਮ ਕਰਨ ਦਾ ਕੀ ਲਾਭ। ਜੇ ਵੇਦ ਮੰਤ੍ਰ ਦਾ ਉਚਾਰਨ ਫ਼ਜ਼ੂਲ ਹੈ ਤਾਂ ਤੁਸੀਂ ਇਹ ਕਿਉਂ ਕਰਦੇ ਹੋ ?"

ਓਹ ਬੋਲਿਆ - "ਤੁਸੀਂ ਵੀ ਤਾਂ ਪੰਡਤ ਹੋ । ਦੱਸੌ ਦ੍ਰਖ਼ਤ ਉਤੇ ਕੋਇਲ ਕਿਉਂ ਗਾਉਂਦੀ ਹੈ ?"

ਮੈਂ ਬੜੀ ਔਕੜ ਵਿਚ ਫੱਸ ਗਿਆ । ਇਸਦੇ ਦੋ ਹੀ ਉਤਰ ਹੋ ਸਕਦੇ ਹਨ । ਇਕ ਇਹ ਕਿ ਇਸ ਵਿਚ ਕੋਇਲ ਨੂੰ ਸੁਖ ਹੈ, ਦੂਜਾ ਆਪਣੀ ਮਦੀਨ ਨੂੰ ਮੋਹਿਤ ਕਰਨ ਲਈ ਨਰ ਕੋਇਲ ਗਾਉਂਦੀ ਹੈ । ਕੇਹੜਾ ਉਤਰ ਦਿਆਂ, ਪਹਿਲਾ