ਪੰਨਾ:ਬੰਕਿਮ ਬਾਬੂ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੯)


ਹੀ ਉੱਤਰ ਦਿਤਾ - "ਇਸ ਨਾਲ ਕੋਇਲ ਨੂੰ ਸੁਖ ਹੈ।"

ਸੰਨਿਆਸੀ - "ਓਸੇ ਤਰ੍ਹਾਂ ਮੈਨੂੰ ਵੀ ਗਾਉਣ ਵਿਚ ਸੁਖ ਹੈ ।"

ਮੈਂ – "ਤਾਂ ਟੱਪੇ ਗ਼ਜ਼ਲਾਂ ਆਦਿ ਦੇ ਹੁੰਦਿਆਂ ਫੇਰ ਤੁਹਾਨੂੰ ਵੇਦਮੰਤ੍ਰ ਗਾਉਣ ਦੀ ਕੀ ਲੋੜ ?"

"ਦੁਹਾਂ ਵਿਚੋਂ ਕੇਹੜਾ ਸੁਖਦਾਈ ਹੈ ? ਮਾਮੂਲੀ ਵੇਸ਼ਵਾ ਨੂੰ ਨੀਚ ਗਾਣੇ ਗਾਉਣ ਵਿਚ ਸੁਖ ਹੈ, ਜਾਂ ਦੇਵਤਿਆਂ ਦੀ ਮਹਿਮਾਂ ਗਾਉਣ ਵਿਚ ?"

ਮੈਂ ਹਾਰ ਕੇ ਦੁਸਰਾ ਉਤਰ ਦਿਤਾ - "ਨਰ ਕੋਇਲ ਆਪਣੀ ਮਦੀਨ ਨੂੰ ਮੋਹਿਤ ਕਰਨ ਲਈ ਗਾਉਂਦੀ ਹੈ ॥ ਮੋਹਨ ਲਈ ਜੋ ਸਰੀਰਕ ਸਫੂਰਤੀ ਹੈ ਉਸ ਵਿਚ ਜੀਵਨ ਦਾ ਸੁਖ ਹੈ । ਕੰਠ-ਸ੍ਵਰ ਦੀ ਸਫੂਰਤੀ ਹੀ ਇਸੇ ਸਰੀਰਕ ਸਫੁਰਤੀ ਦੇ ਅੰਤਰਗਤ ਹੈ |। ਪਰ ਆਪ ਕਿਸ ਨੂੰ ਮੋਹਿਤ ਕਰਨਾ ਚਾਹੁੰਦੇ ਹੋ ?"

ਸਨਿਆਸੀ ਨੇ ਹਸ ਕੇ ਕਿਹਾ - "ਆਪਣੇ ਆਪ ਨੂੰ ਤੇ ਆਪਣੇ ਮਨ ਨੂੰ |ਮਨ ਆਤਮਾ ਦਾ ਅਨਰਾਗੀ ਨਹੀਂ ਆਤਮਾ ਦਾ ਹਿਤਕਾਰੀ ਵੀ ਨਹੀਂ| ਉਸੇ ਨੂੰ ਵਸ ਕਰਨ ਲਈ ਗਾਉਂਦਾ ਹਾਂ ।"

ਮੈਂ -" ਤੁਸੀਂ ਦਾਰਸ਼ਨਿਕ ਲੋਕ ਮਨ ਤੇ ਆਤਮਾ ਨੂੰ ਵਖੋ ਵਖ ਸਮਝਦੇ ਹੋ, ਪਰ ਮੈਂ ਨਹੀਂ ਮੰਨ ਸਕਦਾ ਕਿ ਮਨ ਤੇ ਆਤਮਾ ਵੱਖ ਹਨ। ਮਨ ਦੀਆਂ ਹੀ ਸਭ ਕਿਰਿਆਵਾਂ ਦਿਖਾਈ ਦੇਂਦੀਆਂ ਹਨ। ਇਛਾ ਪ੍ਰਵਿਰਤੀ ਆਦ ਸਭ