ਪੰਨਾ:ਬੰਕਿਮ ਬਾਬੂ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੧)


ਨਹੀਂ ਹੈ ? ਮਨ ਤੇ ਸਰੀਰ ਆਦਕ ਕਲਪਨਾ ਦਾ ਪ੍ਰਯੋਜਨ ਹੀ ਕੀ ਹੈ । ਪ੍ਰਿਥਵੀ ਆਦ ਤੋਂ ਵੱਖ ਮੈਂ ਸ਼ਚਿੰਦਰ ਦੀ ਹੋਂਦ ਨਹੀਂ ਮੰਨਦਾ ।"

ਹਾਰ ਕੇ ਸ਼ਰਧਾ ਨਾਲ ਸੰਨਿਆਸੀ ਨੂੰ ਪ੍ਰਨਾਮ ਕਰਕੇ ਮਾਂ ਚਲਾ ਆਇਆ, ਪਰ ਤਦ ਤੋਂ ਸੰਨਿਆਸੀ ਪ੍ਰਤੀ ਕੁਝ ਪ੍ਰੇਮ ਜਿਹਾ ਹੋ ਗਿਆ। ਮੈਂ ਸਦਾ ਉਸਦੇ ਪਾਸ ਜਾ ਕੇ ਬੈਠਦਾ ਸਾਂ ਤੇ ਸ਼ਾਸਤ੍ਰਾ ਬਾਰੇ ਚਰਚਾ ਕਰਦਾ ਸਾਂ। ਵੇਖਿਆ ਕਿ ਸੰਨਿਆਸੀ ਵਿਚ ਕਿੰਨੇ ਹੀ ਤਰ੍ਹਾਂ ਦੇ ਗੁਣ ਹਨ । ਉਹ ਦੁਆਈਆਂ ਦੇਂਦਾ, ਹਥ ਵੇਖ ਕੇ ਕਦੇ ਕਦੇ ਭਵਿਸ਼ਤ ਗਲਾਂ ਦਸਦਾ । ਕਦੇ ਕਦੇ ਹੋਮ ਆਦ ਵੀ ਕਰਦਾ | ਕਟੋਰਾ ਚਲਾਂਦਾ, ਚੋਰ ਫੜਾ ਦੇਂਦਾ, ਹੋਰ ਵੀ ਕਿੰਨੇ ਹੀ ਭੰਡਪਣੇ ਕਰਿਆ ਕਰਦਾ । ਅਖੀਰ ਇਕ ਦਿਨ ਉਸ ਦਾ ਇਹ ਪਖੰਡ ਮੇਰੇ ਲਈ ਅਸਹਿ ਹੋਗਿਆ । ਮੈਂ ਉਸ ਨੂੰ ਕਿਹਾ-ਤੁਸੀਂ ਮਹਾਨ ਪੰਡਤ ਹੋ, ਇਹ ਕੀ ਪਖੰਡ ਖਲਾਰ ਬੈਠੇ ਹੋ ।"

ਉਹ-"ਇਸ ਵਿਚ ਪੰਖਡ ਵਾਲੀ ਕੇਹੜੀ ਗਲ ਹੈ?"

"ਇਹੋ ਸਾਰੇ ਬਖੇੜੇ-ਕਟੋਰਾ ਚਲਾਣਾ, ਰੇਖਾ ਵੇਖਣੀ |"

"ਇੰਨਾ ਵਿਚ ਬਹੁਤ ਸਾਰੇ ਕੰਮ ਹਨ ਭਾਵੇਂ ਅਨਿਸ-ਚਤ, ਪਰ ਕਰਨੇ ਜ਼ਰੂਰ ਪੈਂਦੇ ਹਨ।"

“ਜਦ ਤੁਸੀਂ ਜਾਣਦੇ ਹੋ ਕਿ ਇਹ ਅਨਿਸਚਿਤ ਹਨ, ਤਾਂ ਫਿਰ ਲੋਕਾਂ ਨੂੰ ਧੋਖਾ ਕਿਉਂ ਦੇਂਦੇ ਹੋ ?"

"ਤੁਸੀਂ ਲੋਕ ਮੁਰਦਿਆਂ ਨੂੰ ਕਿਉਂ ਚੀਰਦੇ ਹੋ ?"

"ਡਾਕਟਰੀ ਸਿੱਖਣ ਲਈ ।"