ਪੰਨਾ:ਬੰਕਿਮ ਬਾਬੂ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੨)


"ਤੇ ਜੇਹੜੇ ਸਿਖੇ ਹੋਏ ਹਨ ਉਹ ਕਿਉਂ ਚੀਰਦੇ ਹਨ।"

"ਤਜਰਬਾ ਵਧਾਣ ਲਈ ।"

"ਬਸ ਅਸੀਂ ਲੋਕ ਵੀ ਇਹ ਸਭ ਕੁਝ ਤਜਰਬੇ ਲਈ ਕਰਦੇ ਹਾਂ । ਸੁਣਿਆਂ ਹੈ ਵਲੈਤੀ ਪੰਡਤਾਂ ਵਿਚ ਕਿੰਨੇ ਹੀ ਕਹਿੰਦੇ ਹਨ ਕਿ ਮੁਰਦਿਆਂ ਦੀ ਖੋਪਰੀ ਦੀ ਬਨਾਵਟ ਵੇਖਕੇ, ਉਸ ਦੇ ਚਾਲ ਚਲਣ ਬਾਰੇ ਦਸ ਸਕਦੇ ਹਨ, ਤਾਂ ਫਿਰ ਹਥ ਦੀ ਰੇਖਾ ਵੇਖਕੇ ਕਿਉਂ ਨਹੀਂ ਦਸਿਆ ਜਾ ਸਕਦਾ, ਮੈਂ ਮੰਨਦਾ ਹਾਂ ਕਿ ਹੱਥ ਦੀਆਂ ਰੇਖਾਂ ਵੇਖਕੇ ਕੋਈ ਵੀ ਸਭ ਕੁਝ ਠੀਕ ਠੀਕ ਨਹੀਂ ਦਸ ਸਕਦਾ, ਇਸਦੇ ਅਸਲ ਸੰਕੇਤਾਂ ਦਾ ਗਿਆਨ ਅੱਜ ਤੱਕ ਕਿਸੇ ਨੂੰ ਵੀ ਨਹੀਂ ਲੱਭਾ ਹੋਣਾ,ਪਰ ਸਹਿਜੇ ਸਹਿਜੇ ਹੱਥ ਵੇਖਦੇ ਰਹਿਣ ਨਾਲ ਅਸਲ ਸੰਕੇਤ ਵੀ ਮਿਲ ਸਕਦਾ ਹੈ। ਇਸੇ ਕਰਕੇ ਮੈਂ ਸਭ ਕਰਦਾ ਹਾਂ ।"

ਕੁਝ ਚਿਰ ਚੁਪ ਰਹਿਕੇ ਸੰਨਿਆਸੀ ਬੋਲਿਆ - "ਬਾਬੂ ! ਤੁਸੀਂ ਮੇਰੀਆਂ ਗੱਲਾਂ ਦਾ ਇਤਬਾਰ ਨਹੀਂ ਕਰਦੇ, ਕੀ ਮੈਂ ਤੁਹਾਨੂੰ ਆਪਣੀ ਵਿਦਿਆ ਦਾ ਕੋਈ ਪ੍ਰਤੱਖ ਚਮਤਕਾਰ ਵਿਖਾਵਾ ?"

ਮੈਂ ਕਿਹਾ –"ਹਾਂ, ਹੋ ਸਕਦਾ ਹੈ ਵੇਖਕੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਦਾ ਵਿਸ਼ਵਾਸ ਕਰ ਸਕਾ |"

ਸੰ:-"ਹੱਛਾ ਫੇਰ ਕਦੇ ਵਿਖਾਵਾਂਗਾ । ਇਸ ਵੇਲੇ ਮੈਂ ਤੁਹਾਨੂੰ ਇਕ ਖਾਸ ਗਲ ਕੀਹਣੀ ਹੈ|ਮੇਰੇ ਨਾਲ ਤੁਹਾਡੀ ਮਿਤ੍ਰਤਾ ਹੈ ।ਤੁਹਾਡੀ ਮਾਤਾ ਨੇ ਮੈਨੂੰ ਜ਼ੋਰ ਦਿੱਤਾ ਹੈ ਕਿ ਮੈਂ