ਪੰਨਾ:ਬੰਕਿਮ ਬਾਬੂ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧.

ਰਜਨੀ ਦੀ ਆਪ ਬੀਤੀ

ਤੁਹਾਡਾ ਤੇ ਮੇਰਾ ਦੁਖ ਸੁਖ ਬਰਾਬਰ ਨਹੀਂ ਹੋ ਸਕਦਾ। ਮੇਰੇ ਤੇ ਤੁਹਾਡੇ ਜੀਵਨ ਵਿਚ ਬੜਾ ਫ਼ਰਕ ਹੈ। ਇਹੋ ਕਾਰਨ ਹੈ ਕਿ ਮੇਰੇ ਦੁਖ ਸੁਖ ਨੂੰ ਤੁਸੀਂ ਮੇਰੇ ਵਾਂਗ ਅਨਭਵ ਨਹੀਂ ਕਰ ਸਕਦੇ। ਮੈਂ ਇਕ ਨਿੱਕੇ ਜੇਹੇ ਫੁੱਲ ਦੀ ਮਹਿਕ ਨਾਲ ਸੁਖੀ ਹੋ ਸਕਦੀ ਹਾਂ, ਪਰ ਹਜ਼ਾਰਾਂ ਤਾਰਿਆਂ ਵਿਚਾਲੇ ਚਮਕਦਾ ਹੋਇਆ ਸੋਲ੍ਹਾਂ ਕਲਾਂ ਪੂਰਨ ਚੰਦ੍ਰਮਾ ਮੈਨੂੰ ਸੁਖੀ ਨਹੀਂ ਕਰ ਸਕਦਾ। ਕੀ ਮੇਰੀ ਆਪ ਬੀਤੀ ਨੂੰ ਤੁਸੀਂ ਲੋਕ ਦਿਲ ਲਾਕੇ ਸੁਣੋਗੇ? ਮੈਂ ਜਮਾਂਦਰੂ ਅੰਨ੍ਹੀ ਹਾਂ।