ਪੰਨਾ:ਬੰਕਿਮ ਬਾਬੂ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)


ਕੌਣ ਮੈਨੂੰ ਪ੍ਰੇਮ ਕਰਦਾ ਹੈ, ਇਹ ਤਾਂ ਮੈਂ ਨਹੀਂ ਜਾਣਦਾ।"

ਬਾਬੂ ! ਤੁਸੀਂ ਮੇਰੀ ਵਿਦਿਆ ਨੂੰ ਪ੍ਰਤੱਖ ਵੇਖਣ ਦੇ | ਖਾਹਿਸ਼ਮੰਦ ਰਹਿੰਦੇ ਹੋ, ਅਜ ਵੇਖ ਲਓ ।"

“ਹਾਂ, ਕੀ ਹਰਜ ਹੈ ।"

“ਤਾਂ ਰਾਤੀਂ ਸੌਣ ਵੇਲੇ ਮੈਨੂੰ ਆਪਣੇ ਮੰਜੇ ਪਾਸ ਸਦ ਲੈਣਾ।"

ਮੇਰਾ ਮੰਜਾ ਬਾਹਰਲੀ ਬੈਠਕ ਵਿਚ ਸੀ । ਸੌਣ ਵੇਲ ਮੈਂ ਸੰਨਿਆਸੀ ਨੂੰ ਬੁਲਾ ਭੇਜਿਆ । ਉਸ ਨੇ ਆ ਕੇ ਮੈਨੂੰ - ਸੌਣ ਦੀ ਆਗਿਆ ਦਿਤੀ । ਮੇਰੇ ਲੰਮੇ ਪੈਂਦਿਆਂ ਉਸ ਨੇ ਕਿਹਾ - "ਜਦ ਤੀਕ ਮੈਂ ਇਥੇ ਹਾਂ ਤਦ ਤੀਕ ਅਖਾਂ ਬੰਦਾ ਕਰੀ ਰਖਣੀਆਂ । ਮੇਰੇ ਜਾਣ ਤੋਂ ਬਾਅਦ ਜੇ ਤੁਹਾਨੂੰ ਨੀਂਦ ਨਾ ਆਈ ਹੋਵੇਗੀ ਤਾਂ ਬੇਸ਼ਕ ਅਖਾਂ ਖੋਲ ਲੈਣੀਆਂ ।

ਮੈਂ ਅੱਖਾਂ ਬੰਦ ਕਰ ਲਈਆਂ । ਮੈਨੂੰ ਕੁਝ ਵੀ ਪਤਾ ਨਾ ਲੱਗ ਸਕਿਆ ਕਿ ਸੰਨਿਆਸੀ ਨੇ ਇਸ ਵੇਲੇ ਕੀ ਕੁਝ ਕੀਤਾ । ਉਸ ਦੇ ਜਾਣ ਤੋਂ ਪਹਿਲਾਂ ਹੀ ਮੈਂ ਸੌਂ ਗਿਆ।

ਸੰਨਿਆਸੀ ਨੇ ਕਿਹਾ ਸੀ ਕਿ ਧਰਤੀ ਉਤੇ ਜਿਹੜੀ ਵੀ ਲੜਕੀ ਤੈਨੂੰ ਪਿਆਰ ਕਰਦੀ ਹੈ ਉਹ ਤੈਨੂੰ ਅਜ ਸੁਪਨੇ ਵਿਚ ਦਿਖਾਈ ਦੇਵੇਗੀ ।

ਸਪਨਾ ਦਿਖਾਈ ਦਿੱਤਾ। ਗੰਗਾ ਦੇ ਵਿਚਾਲ ਇਕ ਬਰੇਤੀ ਵਿਖਾਈ ਦਿੱਤੀ, ਉਸ ਦੇ ਲਾਗੇ ਛਾਤੀ ਤਕ ਪਾਣੀ ਵਿਚ - ਇਹ ਕੌਣ ?

“ਰਜਨੀ !"