ਪੰਨਾ:ਬੰਕਿਮ ਬਾਬੂ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)


ਦੂਸਰੇ ਦਿਨ ਸਵੇਰੇ ਸੰਨਿਆਸੀ ਨੇ ਪੁਛਿਆ - "ਸੁਣਾਓ, ਕੋਈ ਦਿਖਾਈ ਦਿੱਤਾ ?"

ਮੈਂ - “ਓਹੀ ਅੰਨੀ ਮਾਲਣ।”

"ਅੰਨੀ ?"

"ਹਾਂ |"

"ਬੜੇ ਅਸਚਰਜ ਦੀ ਗਲ ਹੈ। ਖੈਰ ਕੁਝ ਵੀ ਹੋਵੇ, ਉਸ ਤੋਂ ਵਧੀਕ ਇਸ ਧਰਤੀ ਉਤੇ ਤੁਹਾਨੂੰ ਹੋਰ ਕੋਈ ਇਸਤ੍ਰੀ ਨਹੀਂ ਚਾਹੁੰਦੀ ।"

ਮੈਂ ਚੁਪ ਦਾ ਚੁਪ ਰਹਿ ਗਿਆ।