ਪੰਨਾ:ਬੰਕਿਮ ਬਾਬੂ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੮)


"ਹਾਂ, ਪੱਕੀ ਈ ਸਮਝੋ ।"

"ਪਰ ਮੇਰੇ ਨਾਲ ਤੇਰੀ ਕੀ ਗੱਲ ਹੋਈ ਸੀ ?"

"ਕੀ ਦੱਸਾਂ, ਇਹ ਆਦਮੀਆਂ ਦੇ ਕੰਮ ਨੇ, ਤੀਵੀਂ ਏਹਨਾਂ ਮਾਮਲਿਆਂ ਨੂੰ ਕੀ ਜਾਣੇ।"

ਉਸ ਦਾ ਇਹ ਭੱਦਾ ਜੁਆਬ ਸੁਣਕੇ ਮੈਨੂੰ ਬੜਾ ਗੁੱਸਾ ਆਇਆ । ਮੈਂ ਪੁਛਿਆ ਇਹ ਕੀ ਕਹਿਨੀਂ ਏ ਤੂੰ, ਤੀਵੀਆਂ ਨਹੀਂ ਜਾਣਦੀਆਂ ਤਾਂ ਹੋਰ ਕੌਣ ਜਾਣਦਾ ਏ । ਆਦਮੀ ਤਾਂ ਸਿਰਫ਼ ਕਾਰ ਵਿਹਾਰ ਬਾਰੇ ਹੀ ਜਾਣ ਸਕਦੇ ਨੇ। ਸਾਕਾਦਾਰੀ ਦੇ ਕੰਮਾਂ ਦੀ ਉਨ੍ਹਾਂ ਨੂੰ ਕੀ ਸਾਰ। ਉਨਾਂ ਦਾ ਕੰਮ ਹੈ ਸਿਰਫ਼ ਖੱਟ ਕਮਾਕੇ ਲਿਆਉਣਾ ਬੱਸ ।"

ਉਹ ਹੱਸ ਪਈ । ਮੈਂ ਫੇਰ ਪੁਛਿਆ ਤਾਂ ਕੀ ਤੇਰੇ ਪਤੀ ਦੀ ਸਲਾਹ ਉਸੇ ਨਾਲ ਰਜਨੀ ਦਾ ਵਿਆਹ ਕਰਨ ਦੀ ਹੈ ?"

ਉਹ ਬੋਲੀ - "ਉਸ ਦੀ ਸਲਾਹ ਹੋਵੇ ਭਾਵੇਂ ਨਾ,| ਪਰ ਜਿਸਨੇ ਸਾਨੂੰ ਲੱਖਾਂ ਰੁਪਿਆਂ ਦੀ ਜਾਇਦਾਦ ਮੁੜਵਾ ਦਿੱਤੀ ਹੈ, ਉਸਦਾ ਹੁਕਮ ਵੀ ਤਾਂ ਅਸੀਂ ਮੋੜ ਨਹੀਂ ਨਾ ਸਕਦੇ ।"

ਮੈਂ ਗੁਸੇ ਨਾਲ ਕਿਹਾ- "ਤਾਂ ਅਮਰ ਨਾਥ , ਬਾਬੂ ਨੂੰ ਜਾਕੇ ਆਖ ਦੇਹ ਕਿ ਇਸ ਲੱਖਾਂ ਦੀ ਜਾਇਦਾਦ ਦੀ ਮਾਲਕ ਹਾਲੇ ਰਜਨੀ ਨਹੀਂ ਬਣੀ। ਇਹ ਸਭ ਕੁਝ ਅਜੇ ਤੇ ਸਾਡੇ ਹੱਥ ਵਿਚ ਹੈ। ਪਹਿਲਾਂ ਜਾਕੇ ਮੁਕੱਦਮਾ ਲੜੇ, ਫੇਰ ਵੇਖੀ ਜਾਏਗੀ।"