ਪੰਨਾ:ਬੰਕਿਮ ਬਾਬੂ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੯)


ਮਾਲਣ ਬੋਲੀ – "ਜੇ ਇਹ ਗਲ ਸੀ ਤਾਂ ਤੁਸੀਂ ਪਹਿਲਾਂ ਹੀ ਦਸ ਦੇਂਦੇ, ਹਣ ਤੀਕ ਮਕੱਦਮਾ ਸ਼ੁਰੂ ਵੀ ਹੈ ਗਿਆ ਹੁੰਦਾ ਹੈ?"

ਮੈਂ- “ਮੁਕੱਦਮਾ ਕਰਨਾ ਕੋਈ ਖਾਲਾ ਜੀ ਦਾ ਵੇਹੜਾ ਨਹੀਂ। ਰੁਪਏ ਨੂੰ ਪਾਣੀ ਵਾਂਗ ਵਹਾਣਾ ਪੈਂਦਾ ਹੈ। ਤੇਰੇ ਰਾਜ ਚੰਦਰ ਦਾਸ ਨੇ ਫੁੱਲ ਵੇਚ ਵੇਚ ਕੇ ਕਿੰਨੇ ਕੁ ਰੁਪਏ ਜੋੜ ਲਏ ਹੋਣਗੇ ?"

ਮਾਲਣ ਦੁਖ ਨਾਲ ਤਲਮਲਾ ਉਠੀ । ਪਰ ਮੈਂ ਸਚ ਕਹਿੰਦੀ ਹਾਂ ਮੈਨੂੰ ਜ਼ਰਾ ਵੀ ਦੁਖ ਨਹੀਂ ਆਇਆ। ਉਹ ਆਪਣਾ ਗੁਸਾ ਪੀ ਕੇ ਬੋਲੀ - "ਅਮਰ ਨਾਥ ਬਾਬੂ ਜਦ ਸਾਡਾ ਜੁਆਈ ਹੋ ਜਾਵੇਗਾ, ਤਦ ਸਭ ਕੁਝ ਉਸੇ ਦਾ ਹੋਵੇਗਾ | ਆਪੇ ਪਿਆ ਮੁਕੱਦਮੇ ਲੜੇਗਾ, ਤੇ ਮੈਨੂੰ ਪਤਾ ਹੈ ਉਸ ਪਾਸ ਮੁਕੱਦਮਾ ਲੜਨ ਜੋਗੀ ਅਕਲ ਵੀ ਹੈ ਤੇ ਪੈਸਾ ਵੀ|"

ਇਹ ਕਹਿਕੇ ਮਾਲਣ ਉਠਕੇ ਤੁਰਨ ਲਗੀ । ਮੈਂ ਉਸ ਦੀ ਚੁਨੀ ਫੜਕੇ ਖਿਚ ਲਈ । ਉਹ ਬੈਠ ਗਈ | ਮੈਂ ਕਿਹਾ- "ਜੇ ਅਮਰ ਨਾਥ ਦਾ ਹੀ ਸਭ ਕੁਝ ਹੈ, ਤੇ ਉਸ ਨੇ ਮੁਕਦਾ ਲੜਕੇ ਇਹ ਜਾਇਦਾਦ ਜਿੱਤਣੀ ਹੈ ਤਾਂ ਇਸ ਵਿਚ ਤੁਹਾਡਾ ਸੌਰੇਗਾ ?"

"ਮੇਰੀ ਕੁੜੀ ਸੁਖ ਭੋਗਗੀ ।"

"ਤੇ ਮੇਰੇ ਮੁੰਡੇ ਨਾਲ ਜੇ ਤੇਰੀ ਕੁੜੀ ਦਾ ਵਿਆਹ ਹੋ ਜਾਵੇ ਤਾਂ ਦੁਖ ਭੋਗੇਗੀ ?"

"ਨਹੀਂ ਨਹੀਂ, ਮੇਰੀ ਤੇ ਇਹੋ ਚਾਹ ਏ, ਕੁੜੀ ਜਿਥੇ