ਪੰਨਾ:ਬੰਕਿਮ ਬਾਬੂ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਸੀਂ ਕੀਕਣ ਸਮਝ ਸਕੋਗੇ ਮੇਰੇ ਮਨੋ-ਭਾਵਾਂ ਨੂੰ, ਤੇ ਨਾਂਹੀ ਸ਼ਾਇਦ ਮੈਂ ਤੁਹਾਨੂੰ ਸਮਝਾ ਸਕਦੀ ਹਾਂ, ਕਿਉਂਕਿ ਤੁਹਾਡਾ ਜੀਵਨ ਚਾਨਣਾ ਹੈ ਤੇ ਮੇਰਾ ਬਿਲਕੁਲ ਸੁਨ ਤੇ ਹਨੇਰਾ। ਪਰ ਫੇਰ ਵੀ ਮੈਂ ਇਸ ਨੂੰ ਹਨੇਰਾ ਨਹੀਂ ਸਮਝਦੀ। ਮੇਰੀਆਂ ਜੋਤ-ਹੀਣ ਅੱਖਾਂ ਵਿਚ ਹਨੇਰਾ ਹੀ ਚਾਨਣ ਹੈ। ਮੈਂ ਨਹੀਂ ਜਾਣਦੀ ਤੁਸਾਂ ਲੋਕਾਂ ਦਾ ਚਾਨਣ ਕਿਹੋ ਜਿਹਾ ਹੈ।

ਪਰ ਕੀ ਏਸੇ ਕਾਰਨ ਮੈਂ ਸੁਖਾਂ ਤੋਂ ਵਾਂਜੀ ਹੋਈ ਹਾਂ? ਨਹੀਂ, ਇਹ ਗੱਲ ਨਹੀਂ। ਮੇਰਾ ਤੁਹਾਡਾ ਸੁਖ ਲਗਪਗ ਇੱਕੋ ਜਿਹਾ ਹੈ। ਤੁਸੀਂ ਰੁਪ ਵੇਖਕੇ ਸੁਖੀ ਹੁੰਦੇ ਹੋ, ਮੈਂ ਸ਼ਬਦ ਸੁਣਕੇ ਪ੍ਰਸੰਨ ਹੁੰਦੀ ਹਾਂ। ਐਹ ਵੇਖੋ ਖਾਂ, ਐਹਨਾ ਨੰਨ੍ਹੇ ਨੰਨ੍ਹੇ ਜੂਹੀ ਦੇ ਫੁੱਲਾਂ ਦੀਆਂ ਪੰਖੜੀਆਂ ਕੇਡੀਆਂ ਸੋਹਣੀਆਂ ਨੇ, ਤੇ ਮੇਰੀ ਇਹ ਸੂਈ ਕਿੰਨੀ ਤਿੱਖੀ ਤੇ ਮਹੀਨ। ਮੈਂ ਏਸੇ ਸੂਈ ਦੀ ਚੁੰਝ ਨਾਲ ਫੁੱਲਾਂ ਦੀਆਂ ਡੋਡੀਆਂ ਵਿੰਨ੍ਹ ਕੇ ਰੋਜ਼ ਅਨੇਕਾਂ ਹਾਰ ਪਰੋਂਦੀ ਹਾਂ। ਨਿੱਕੇ ਹੁੰਦਿਆਂ ਤੋਂ ਮੈਂ ਇਹੋ ਕੰਮ ਸਿਖਿਆ ਹੈ। ਮੈਨੂੰ ਮਾਣ ਹੈ ਕਿ ਮੇਰੇ ਪਰੋਤੇ ਹਾਰਾਂ ਨੂੰ ਪਹਿਨ ਕੇ ਕੋਈ ਨਹੀਂ ਆਖ ਸਕਦਾ ਕਿ ਇਹ ਕਿਸੇ ਅੰਨ੍ਹੀ ਮਾਲਣ ਨੇ ਪਰੋਤੇ ਹਨ।

ਮੈਂ ਹਾਰ ਹੀ ਪਰੋਇਆ ਕਰਦੀ ਸਾਂ - ਹਾਂ ਮਾਲਣ ਦਾ ਕੰਮ। ਬਾਲੀ ਗੰਜ ਵਿਚ ਮੇਰੇ ਪਿਤਾ ਨੇ ਇਕ ਬਾਗ਼ ਠੇਕੇ ਤੇ ਲਿਆ ਹੋਇਆ ਸੀ। ਏਸੇ ਵਿਚੋਂ ਸਾਡਾ ਨਿਰਬਾਹ ਹੁੰਦਾ ਸੀ। ਫੱਗਣ ਮਹੀਨੇ ਤੋਂ ਲੈਕੇ ਜਦੋਂ ਤੀਕ ਫੁੱਲ ਖਿੜਦੇ