ਪੰਨਾ:ਬੰਕਿਮ ਬਾਬੂ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੧)


ਸਕਦੀ ਹਾਂ ?"

"ਹਾਂ, ਕੀ ਡਰ ਹੈ । ਮੈਨੂੰ ਉਮੀਦ ਹੈ ਕਿ ਤੁਸੀਂ ਓਹਨੂੰ ਸਮਝਾ ਬੁਝਾ ਕੇ ਰਾਜ਼ੀ ਕਰ ਸਕੋਗੇ, ਤੁਹਾਡੇ ਉਤੇ ਉਹ ਬੜੀ ਸ਼ਰਧਾ ਰਖਦੀ ।”

"ਪਰ ਰਜਨੀ ਨਾਲ ਮੁਲਾਕਾਤ ਕੀਕਣ ਹੋਵੇਗੀ? ਕਲ ਉਸ ਨੂੰ ਥੋੜੇ ਚਿਰ ਲਈ ਏਥੇ ਭੇਜ ਸਕੇਂਗੀ?"

"ਇਸ ਵਿਚ ਕੀ ਹਰਜ ਹੈ । ਉਹ ਤੇ ਤੁਹਾਡੇ ਈ ਘਰ ਵਿਚ ਪਲੀ ਹੈ । ਪਰ ਜਿਸ ਦਾ ਵਿਆਹ ਹੋ ਰਿਹਾ ਹੈ,ਕੀ ਉਸ ਨੂੰ ਬਿਨਾ ਸ਼ਗਨ ਮਹੂਰਤ ਦੇ, ਸਹੁਰੇ ਘਰ ਆਉਣਾ ਚਾਹੀਦਾ ਹੈ ?"

"ਚੰਗਾ, ਜੇ ਰਜਨੀ ਨਹੀਂ ਆ ਸਕਦੀ ਤਾਂ ਮੈਂ ਆਪ ਤੁਹਾਡੇ ਘਰ ਚਲੀ ਜਾਵਾਂਗੀ - ਕਿਉਂ ਮਨਜ਼ੂਰ ਹੈ ?"

'ਧੰਨ ਭਾਗ ਜੇ ਮੇਰੇ ਘਰ ਤੁਹਾਡੀ ਚਰਨ-ਧੂੜ ਪਵੇ।"

"ਕੁੜਮਾਈ ਹੋਣ ਦੀ ਹੀ ਢਿੱਲ ਹੈ ,ਫਿਰ ਮੇਰੇ ਨਾਲੋਂ ਵੀ ਵੱਡਿਆਂ ਵੱਡਿਆਂ ਦੀ ਚਰਨ ਧੂੜ ਤੇਰੇ ਘਰ ਪਵੇਗੀ|"

"ਪਰ ਵੱਡੇ ਬਾਬੂ ਜੀ ਤੁਹਾਨੂੰ ਮੇਰੇ ਘਰ ਜਾਣ ਦੇਣਗੇ ?"

"ਏਸ ਗੱਲ ਦਾ ਫਿਕਰ ਨਾ ਕਰ । ਮੈਂ ਆਪੇ ਸਭ ਠੀਕ ਕਰ ਲਵਾਂਗੀ |"

"ਚੰਗਾ ਜਿਵੇਂ ਤੁਹਾਡੀ ਰਜਾ" ਕਹਿਕੇ ਮਾਲਣ ਨਮਸਕਾਰ ਕਰਦੀ ਹੋਈ ਚਲੀ ਗਈ ।