ਪੰਨਾ:ਬੰਕਿਮ ਬਾਬੂ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੩)


ਕਰ ਸਕਦਾ ਹੈ | ਪਰ ਰਜਨੀ ਇਸ ਉਤੇ ਕਬਜ਼ਾ ਕਰਨ ਲਈ ਕਿਸੇ ਤਰਾਂ ਵੀ ਰਜ਼ਾਮੰਦ ਨ ਹੋਈ । ਜਦੋਂ ਵੀ ਮੈਂ ਉਸ ਅਗੇ ਇਹ ਪ੍ਰਸ਼ਨ ਛੇੜਦਾ, ਉਹ ਕਹਿੰਦੀ - "ਕਾਹਲੀ ਕਿਸ ਗਲ ਦੀ ਹੈ, ਹੋਰ ਚਾਰ ਦਿਨ ਠਹਿਰਕੇ ਹੋ ਜਾਵੇਗਾ | ਖੈਰ, ਉਹ ਇਸ ਧਨ ਦੌਲਤ ਉਤੇ ਕਬਜ਼ਾ ਕਰੇ ਜਾਂ ਨਾ, ਪਰ ਇੱਕ ਕੰਗਾਲ ਕੁੜੀ ਦੀ,ਮਾਇਆ ਵਲੋਂ ਇਡੀ ਉਪਰਾਮਤਾ ਕਿਉਂ ? ਬਹੁਤ ਸੋਚਣ ਤੇ ਵੀ ਮੈਂ ਇਸ ਦਾ ਮਤਲਬ ਨ ਸਮਝ ਸਕਿਆ । ਰਾਜ ਚੰਦਰ ਤੇ ਉਸ ਦੀ ਵਹੁਟੀ ਨੇ ਵੀ ਰਜਨੀ ਨੂੰ ਬੜਾ ਕਿਹਾ ਸੁਣਿਆ, ਪਰ ਉਸ ਨੇ ਏਸ ਪਾਸੇ ਕਨ ਹੀ ਨਾ ਧਰਿਆ। ਤਾਂ ਮੈਂ ਐਵੇਂ ਇਹ ਕਰੱਟਾ ਗਲ ਪਾਇਆ?

ਕੁਝ ਵੀ ਹੋਵੇ, ਰਜਨੀ ਦਾ ਅਸਲ ਇਰਾਦਾਂ ਮਲੂਮ ਕਰਨ ਲਈ ਮੈਂ ਉਸ ਨਾਲ ਮਿਲਣਾ ਗਿਲਣਾ ਸ਼ੁਰੂ ਕੀਤਾ| ਜਦ ਤੋਂ ਰਜਨੀ ਨਾਲ ਮੇਰੇ ਵਿਆਹ ਦੀ ਗਲ ਉਠੀ ਹੈ ਮੈਂ ਰਜਨੀ ਨੂੰ ਬਹੁਤ ਘਟ ਮਿਲਦਾ ਸਾਂ , ਕਿਉਂਕਿ ਤਦ ਤੋਂ ਰਜਨੀ ਮੈਨੂੰ ਵੇਖਕੇ ਸ਼ਰਮਾਉਂਦੀ ਸੀ । ਪਰ ਅਜ ਬਿਨਾ ਮਿਲਿਆਂ ਕੰਮ ਨਾ ਸਰਦਾ ਵੇਖ ਮੈਂ ਉਸਨੂੰ ਮਿਲਣ ਗਿਆ। ਉਸ ਦੇ ਘਰ ਵਿਚ ਮੇਰੇ ਲਈ ਰੋਕ ਟੋਕ ਨਹੀਂ ਸੀ । ਮੈਂ ਉਸ ਦੇ ਘਰ ਗਿਆ, ਪਰ ਉਹ ਉਥੇ ਨਹੀਂ ਸੀ ।

ਮੁੜਿਆ ਆ ਰਿਹਾ ਸਾਂ ਕਿ ਮੈਂ ਵੇਖਿਆ, ਰਜਨੀ ਇਕ ਹੋਰ ਤੀਵੀਂ ਨਾਲ ਪੌੜੀਆਂ ਚੜ ਰਹੀ ਹੈ | ਉਸ ਤੀਵੀਂ ਨੂੰ ਦੇਖਦਿਆਂ ਹੀ ਮੈਂ ਪਛਾਣ ਲਿਆ । ਇਹ ਓਹੀ ਲਲਿਤਾ ਸੀ, ਜਿਸ ਦਾ ਪੇਕਾ ਨਾਂ ਸੀ ਇੰਦ੍ਰਮਤੀ, ਤੇ ਜਿਸ ਨੇ ਮੇਰੇ ਜੀਵਨ