ਪੰਨਾ:ਬੰਕਿਮ ਬਾਬੂ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੫)


ਲਲਿਤਾ ਵੀ ਮੇਰੇ ਮਗਰੇ ਆਈ । ਆਉਣ ਵੇਲੇ ਉਸਨੇ ਰਾਣੀਆਂ ਵਾਲੇ ਹੁਕਮੀ ਲਹਿਜੇ ਵਿਚ ਰਜਨੀ ਨੂੰ ਕਿਹਾ -ਰਜਨੀ! ਤੂੰ ਕਿਤੇ ਲਾਂਭੇ ਚੱਲਕੇ ਬੈਠ, ਤੇਰੇ ਮੰਗੇਤਰ ਨਾਲ ਮੈਂ ਕੁਝ ਗੱਲਾਂ ਕਰਕੇ ਆਉਂਦੀ ਹਾਂ | ਕੋਈ ਡਰ ਨਹੀਂ ਤੇਰਾ ਮੰਗੇਤਰ ਭਾਵੇਂ ਕਿੰਨਾ ਹੀ ਸੁੰਦਰ ਹੋਵੇ, ਮੇਰੇ ਬੁਢੇ ਪਤੀ ਨਾਲੋਂ ਵਧਕੇ ਨਹੀਂ। "ਰਜਨੀ ਸੁਸਤ ਜੇਹੀ ਹੋਕੇ ਪਤਾ ਨਹੀਂ ਕੀ ਸੋਚਦੀ ਹੋਈ ਇਕ ਪਾਸੇ ਚਲੀ ਗਈ ।

ਲਲਿਤਾ ਭੋਹਾਂ ਟੇਢੀਆਂ ਕਰਕੇ ਕਿਸੇ ਮਧਰ ਮੁਸਕ੍ਰਾਹਟ ਵਿਚ, ਇੰਦਰਾਣੀ ਵਾਂਗ ਮੇਰੇ ਸਾਹਮਣੇ ਆ ਖੜੀ ਹੋਈ। ਕਦੇ ਕਿਸੇ ਨੇ ਅਮਰ ਨਾਥ ਨੂੰ ਇਸ ਤਰਾਂ ਕਿਸੇ ਸੁੰਦਰਤਾ ਦੇ ਰੋਹਬ ਥੱਲੇ ਆਉਂਦਿਆਂ ਨਹੀਂ ਸੀ ਡਿੱਠਾ, ਪਰ ਅਜ ਪਹਿਲੀ ਵੇਰਾਂ ਮੇਰੀ ਇਹ ਹਾਲਤ ਹੋਈ ।

ਲਲਿਤਾ ਹਸਕੇ ਬੋਲੀ - "ਮੇਰੇ ਮੂੰਹ ਵਲ ਕੀ ਵੇਖ ਰਹੇ ਹੋ ? ਸੋਚਦੇ ਹੋ ਕਿ ਮੈਂ ਤੁਹਾਡਾ ਜਿਤਿਆ ਹੋਇਆ ਮਾਲ ਖੋਹਣ ਆਈ ਹਾਂ ? ਮੈਂ ਚਾਹਾਂ ਤਾਂ ਖੋਹ ਵੀ ਸਕਦੀ ਹਾਂ ।"

ਮੈਂ ਘਾਬਰ ਕੇ ਉੱਤਰ ਦਿੱਤਾ - "ਤੂੰ ਸਭ ਕੁਝ ਕਰ ਸਕਦੀ ਹੈ, ਪਰ ਇਹ ਨਹੀਂ ਕਰ ਸਕਦੀ । ਜੇ ਕਰ ਸਕਦੀਓ ਤਾਂ ਕਦੇ ਵੀ ਰਜਨੀ ਨੂੰ ਦੋਲਤ ਦੇਕੇ ਹੁਣ ਆਪਣੇ ਹੱਥੀਂ ਰਸੋਈ ਬਣਾਕੇ ਸੌਂਕਣ ਨੂੰ ਖੁਆਣ ਦਾ ਬੰਦੋਬਸਤ ਨਾ ਕਰਦੀਓ।"

ਲਲਿਤਾ ਨੇ ਜ਼ੋਰ ਦੀ ਹੱਸਕੇ ਕਿਹਾ – "ਤੁਸਾਂ ਇਹ