ਪੰਨਾ:ਬੰਕਿਮ ਬਾਬੂ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੬)


ਸਮਝਿਆ ਹੋਵੇਗਾ ਕਿ ਇਹ ਗੱਲ ਮੇਰੇ ਦਿਲ ਵਿਚ ਚੁਭ ਜਾਏਗੀ, ਸੌਂਕਣ ਨੂੰ ਰੋਟੀ ਪਕਾਕੇ ਖੁਆਣੀ ਪੈਂਦੀ ਹੈ, ਇਹ ਸਚ ਮੁਚ ਬੜੇ ਦੁਖ ਦੀ ਗਲ ਹੈ, ਪਰ ਜੇ ਮੈਂ ਹੁਣੇ ਇਕ ਸਿਪਾਹੀ ਬੁਲਾਕੇ ਤੁਹਾਨੂੰ ਪੁਲਸ ਦੇ ਹਵਾਲੇ ਕਰ ਦਿਆਂ ਤਾਂ ਫਿਰ ਪੰਜ ਰਸੋਈਏ ਰਖ ਸਕਦੀ ਹਾਂ।"

ਮੈਂ ਕਿਹਾ - "ਦੌਲਤ ਰਜਨੀ ਦੀ ਹੈ, ਮੈਨੂੰ ਪਕੜਾਨ ਨਾਲ ਕੀ ਹੋਵੇਗਾ ? ਜਿਸ ਦੀ ਦੌਲਤ ਹੈ ਉਹ ਭੋਗੇਗੀ ।"

ਲਲਿਤਾ -“ਤੁਸੀਂ ਤੀਵੀਆਂ ਨੂੰ ਕਦੇ ਪਛਾਣ ਨਹੀਂ ਸਕੇ। ਰਜਨੀ ਜਿਸ ਨੂੰ ਚਾਹੁੰਦੀ ਹੈ, ਉਸਦੀ ਰਖਿਆ ਲਈ ਸਾਰੀ ਦੌਲਤ ਛਡ ਦੇਵੇਗੀ ।"

ਮੈਂ - "ਅਰਥਾਤ ਮੇਰੀ ਰਖਿਆ ਲਈ ਉਹ ਤੈਨੂੰ ਆਪਣੀ ਸਾਰੀ ਦੌਲਤ ਰਿਸ਼ਵਤ ਦੇ ਤੌਰ ਤੇ ਦੇ ਦੇਵੇਗੀ - ਕਿਉਂ ?"

ਲਲਿਤਾ ਕੇਵਲ ਮੁਸਕਰਾ ਕੇ ਚੁਪ ਹੋ ਗਈ ।

ਮੈਂ ਫਿਰ ਕਿਹਾ - “ਤਾਂ ਇਤਨੇ ਦਿਨਾਂ ਤੋਂ ਉਹ ਰਿਸ਼ਵਤ ਤੂੰ ਏਸੇ ਕਰਕੇ ਨਹੀਂ ਮੰਗੀ ਕਿ ਅਜੇ ਸਾਡਾ ਵਿਆਹ ਨਹੀਂ ਹੋਇਆ ?ਪਰ ਜਾਪਦਾ ਹੈ ਵਿਆਹ ਹੁੰਦਿਆਂ ਹੀ ਮੰਗੇਗੀ ।"

ਲਲਿਤਾ - "ਤੁਹਾਡੇ ਵਰਗੇ ਛੋਟੇ ਦਿਲ ਵਾਲੇ ਆਦਮੀ ਕਿਕਣ ਸਮਝ ਸਕਦੇ ਨੇ ਕਿ ਪਰਾਇਆ ਧਨ ਜ਼ਹਿਰ ਬਰਾਬਰ ਹੁੰਦਾ ਹੈ । ਰਜਨੀ ਦੀ ਦੌਲਤ ਰਖ ਸਕਦੀ ਹੋਈ ਵੀ ਮੈਂ ਨਹੀਂ ਰਖਾਂਗੀ ।"