ਪੰਨਾ:ਬੰਕਿਮ ਬਾਬੂ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੭)


ਮੈਂ - "ਤੂੰ ਜੇਕਰ ਨ ਹੁੰਦੀਓ ਤਾਂ ਮੇਰਾ ਦਿਲ ਇਤਨਾ ਛੋਟਾ ਕਿਉਂ ਹੁੰਦਾ । ਜਿਸ ਤਰਾਂ ਤੋਂ ਅਗੇ ਮੇਰੇ ਅਪ੍ਰਾਧ ਖਿਮਾ ਕੀਤੇ ਨੇ ਇਕ ਭਿਛਿਆ ਹੋਰ ਦੇਹ । ਜੋ ਕੁਝ ਤੂੰ ਜਾਣਦੀ ਹੈ ਜੇ ਤੂੰ ਹੋਰ ਕਿਸੇ ਨੂੰ ਨਹੀਂ ਕਿਹਾ ਤਾਂ ਰਜਨੀ ਨੂੰ ਵੀ ਨ ਕਹੀਂ|"

ਉਹ ਬੋਲੀ - "ਕੀ ਮੈਂ ਠਗਣੀ ਹਾਂ ? ਕੀ ਮੈਂ ਇਕ ਭੋਲੀ ਕੁੜੀ ਨੂੰ ਠੱਗਣ ਲਈ ਇਥੇ ਆਈ ਹਾਂ ? ਹਛਾ ਮੈਂ ਰਜਨੀ ਕੋਲ ਜਾਂਦੀ ਹਾਂ ।"

ਮੈਂ ਕਿਹਾ – "ਜਾ"

ਉਹ ਵੇਲ ਵਾਂਗ ਝੂਮਦੀ ਹੋਈ ਚਲੀ ਗਈ । ਦਸ ਕੁ ਮਿੰਟਾਂ ਬਾਦ ਉਸ ਨੇ ਮੈਨੂੰ ਵੀ ਉਥੇ ਹੀ ਬੁਲਾ ਲਿਆ । ਮੈਂ ਜਾ ਕੇ ਵੇਖਿਆ, ਲਲਿਤਾ ਖੜੀ ਸੀ, ਰਜਨੀ ਉਸ ਦੇ ਪੈਰ ਫੜ ਕੇ ਰੋ ਰਹੀ ਸੀ । ਮੇਰੇ ਜਾਣ ਤੇ ਲਲਿਤਾ ਨੇ ਮੈਨੂੰ ਬੋਲੀ ਮਾਰੀ-"ਸੁਣੇ,ਤੁਹਾਡੀ ਹੋਣ ਵਾਲੀ ਵਹਟੀ ਕੀ ਕਹਿ ਰਹੀ ਹੈ? ਇਹ ਤੁਹਾਡੇ ਸਾਹਮਣੇ ਦੀ ਗਲ ਹੈ, ਨਹੀਂ ਤਾਂ ਮੈਂ ਇਹੋ ਜੇਹੀ ਗਲ ਸੁਣਨਾ ਨਹੀਂ ਸਾਂ ਚਾਹੁੰਦੀ ?"

ਮੈਂ ਹੈਰਾਨ ਹੋਕੇ ਪੁਛਿਆ - "ਕੀ ਗਲ ਹੈ ?"

ਲਲਿਤਾ ਨੇ ਰਜਨੀ ਨੂੰ ਕਿਹਾ - "ਲੈ, ਤੇਰਾ ਵਰ ਆ ਗਿਆ ਈ ।"

ਰਜਨੀ ਨੇ ਬੜੇ ਦਰਦ ਭਰੇ ਲਹਿਜੇ ਵਿਚ ਲਲਿਤਾਂ ਦੇ ਪੈਰਾਂ ਤੇ ਡਿਗ ਕੇ ਕਹਿਣਾ ਸ਼ੁਰੂ ਕੀਤਾ - "ਮੇਰੀ ਇਹ ਪ੍ਰਾਰਥਨਾ ਹੈ। ਮੇਰੀ ਜੋ ਧਨ ਸੰਪਤੀ ਹੈ -ਜੋ ਕੁਝ ਅਮਰ