ਪੰਨਾ:ਬੰਕਿਮ ਬਾਬੂ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੮)


ਨਾਥ ਬਾਬੂ ਦੇ ਜਤਨਾ ਨਾਲ ਮੈਨੂੰ ਪ੍ਰਾਪਤ ਹੋਇਆ ਹੈ, | ਉਹ ਮੈਂ ਲਿਖਤ ਪੜਤ ਕਰਕੇ ਸਭ ਤੁਹਾਨੂੰ ਦੇਣਾ ਚਾਹੁੰਦੀ ਹਾਂ | ਕੀ ਮੇਰੀ ਚੰਗੀ ਮਾਂ ਇਹ ਪ੍ਰਵਾਨ ਨਾ ਕਰੇਗੀ ?"

ਸੁਣਕੇ ਖੁਸ਼ੀ ਨਾਲ ਮੈਂ ਗਦ ਗਦ ਹੋ ਗਿਆ। ਮੈਂ ਰਜਨੀ ਲਈ ਜੋ ਜਤਨ ਕੀਤਾ ਸੀ, ਜੋ ਦੁਖ ਝਗਿਆ ਸੀ ਸਾਰਾ ਸਕਾਰਥ ਜਾਪਿਆ । ਮੈਂ ਪਹਿਲਾਂ ਹੀ ਸਮਝ ਗਿਆ ਸਾਂ, ਹੁਣ ਹੋਰ ਵੀ ਸਾਫ਼ ਸਮਝ ਗਿਆ ਕਿ ਅੰਨੀ ਰਜਨੀ ਅਸਲ ਵਿਚ ਇਕ ਅਨਮੋਲ ਇਸਤ੍ਰੀ -ਰਤਨ ਹੈ। ਲਲਿਤਾ ਦੇ ਚਿਹਰੇ ਦੀ ਉਜਲੀ ਝਲਕ ਉਸ ਦੇ ਤੇਜ ਪ੍ਰਤਾਪ ਅਗੇ ਮਲੀਨ ਹੋ ਗਈ । ਮੈਂ ਪਹਿਲਾਂ ਹੀ ਰਜਨੀ ਦੀ ਨਿਰਜੋਤ ਸੁੰਦਰਤਾ ਅਗੇ ਆਪਣਾ ਤਨ ਮਨ ਭੇਟ ਕਰ ਚੁੱਕਾ ਸਾਂ, ਅਜ ਬਿਨਾਂ ਮੁਲ ਉਸਦੇ ਹਥ ਵਿਕ ਗਿਆ । ਇਸ ਅਮੋਲ ਰਤਨ ਨਾਲ ਮੈਂ ਆਪਣੇ ਹਨੇਰੇ ਜੀਵਨ ਨੂੰ ਪ੍ਰਕਾਸ਼ ਮਾਨ ਕਰਕੇ ਜੀਵਨ ਸੁਖ ਦਾ ਬਿਤਾਵਾਂਗਾ । ਓ ਵਿਧਾਤਾ ! ਕੀ ਮੈਂ ਉਹ ਦਿਨ ਵੇਖਾਂਗਾ ?