ਪੰਨਾ:ਬੰਕਿਮ ਬਾਬੂ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੧)


ਰਜਨੀ - "ਮੈਂ ਗੰਗਾ ਜਲੀ ਹੱਥ ਵਿਚ ਲੈਕੇ ਕਹਿਣ ਨੂੰ ਤਿਆਰ ਹਾਂ ।"

"ਪਰ ਤੇਰਾ ਇਹ ਦਾਨ ਮੈਂ ਤਾਂ ਹੀ ਲੈ ਸਕਦੀ ਹਾਂ, ਜੇ ਤੂੰ ਵੀ ਕੁਝ ਮੇਰਾ ਦਾਨ ਅੰਗੀਕਾਰ ਕਰੇਂ ।"

"ਮੈਂ ਤਾਂ ਹਮੇਸ਼ਾਂ ਤੋਂ ਤੁਹਾਡਾ ਦਾਨ ਲੈਂਦੀ ਆਈ ਹਾਂ ।"

"ਪਰ ਕੁਝ ਹੋਰ ਵੀ ਤੈਨੂੰ ਲੈਣਾ ਪਵੇਗਾ ।"

"ਕੋਈ ਆਪਣੀ ਉਤਾਰੀ ਹੋਈ ਸਾਹੜੀ ਦੇ ਦੇਣੀ ।"

"ਨਹੀਂ, ਮੈਂ ਜੋ ਦਿਆਂਗੀ, ਤੈਨੂੰ ਲੈਣਾ ਪਵੇਗਾ ।"

"ਕੀ ਦਿਓਗੇ ਤੁਸੀਂ?"

"ਸਚਿੰਦਰ – ਆਪਣਾ ਛੋਟਾ ਲੜਕਾ । ਤੂੰ ਉਸ ਨੂੰ ਪਤੀ-ਰੂਪ ਵਿਚ ਕਬੂਲ ਕਰ ।"

ਰਜਨੀ ਖੜੀ ਸੀ, ਬੈਠ ਗਈ । ਉਸਦੀਆਂ ਅੰਨੀਆਂ ਅੱਖਾਂ ਆਪਣੇ ਆਪ ਮੀਟੀਆਂ ਗਈਆਂ, ਤੇ ਉਨ੍ਹਾਂ ਵਿਚੋਂ ਲਗਾਤਾਰ ਹੰਝੂ ਵਹਿਣ ਲੱਗੇ । ਮੈਂ ਬੜੀ ਔਕੜ ਵਿਚ ਫੱਸ ਗਈ। ਰਜਨੀ ਕੁਝ ਬੋਲ ਨਹੀਂ ਸੀ ਸਕਦੀ । ਮੈਂ ਪੁਛਿਆ - "ਰਜਨੀ ! ਇਤਨਾ ਰੋਂਦੀ ਕਿਉਂ ਹੈ - ਗਲ ਤੇ ਕਰ ।"

ਓਸੇ ਤਰਾਂ ਰੋਂਦਿਆਂ ਰੋਂਦਿਆਂ ਰਜਨੀ ਬੋਲੀ - "ਛੋਟੀ ਮਾਂ, ਉਸ ਦਿਨ ਮੈਂ ਗੰਗਾ ਵਿੱਚ ਡੁਬਣ ਲਈ ਗਈ ਸੀ। ਡੁਬੀ ਸਾਂ, ਪਰ ਲੋਕਾਂ ਨੇ ਬਚਾ ਲਈ। ਮੈਂ ਸਮਝਦੀ ਹਾਂ ਕਿ ਇਹ ਕੇਵਲ ਸਚਿੰਦਰ ਲਈ ਸੀ । ਛੋਟੀ ਮਾਂ !ਤੁਸੀਂ ਜੇ ਕਦੇ ਮੈਨੂੰ ਆਖਦੇ ਕਿ ਰਜਨੀ, ਤੂੰ ਅੰਨੀ ਹੈ, ਮੈਂ