ਪੰਨਾ:ਬੰਕਿਮ ਬਾਬੂ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੩)


ਪ੍ਰੇਮ-ਕਹਾਣੀ ਸੁਣਾਈ ਊ - ਰੋ ਰੋ ਕੇ ਐਵੇਂ ਅੱਖਾਂ ਸੁਜਾਣ ਡਹੀ ਹੋਈ ਏ ?"

ਰਜਨੀ - "ਰੋਈ ਮੈਂ ਏਸੇ ਲਈ ਹਾਂ ਕਿ ਇਹ ਮਹਾਨ ਸੁਖ ਮੇਰੇ ਭਾਗਾਂ ਵਿਚ ਨਹੀਂ|"

ਮੈਂ - “ਨਹੀਂ ਨਹੀਂ, ਮੈਂ ਜ਼ਿੰਮਾ ਲੈਂਦੀ ਹਾਂ ਏਸ ਕੰਮ ਦਾ |"

ਰਜਨੀ - “ਨਹੀਂ, ਸਚਿੰਦਰ ਬਾਬੂ ਨੂੰ ਮਜਬੂਰ ਕਰਕੇ ਤੁਸੀਂ ਇਕ ਅਪਾਹਜ ਕੁੜੀ ਨਾਲ ਨੂੜ ਦਿਓ,ਇਹ ਮੈਂ ਜੀਉਂਦੇ ਜੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਅਮਰ ਨਾਥ ਨੇ ਮੇਰੀ ਸੰਪਤ - ਮੇਰਾ ਸਰਬੰਸ - ਮੇਰਾ ਜੀਵਨ ਮੈਨੂੰ ਦਿੱਤਾ ਹੈ । ਨਾਲੇ ਉਹ ਮੈਨੂੰ ਲੜ ਲਾਉਣ ਲਈ ਹੈ ਵੀ ਤਿਆਰ ਨੇ, ਮੈਂ ਜਿਸਦੀ ਇਤਨੀ ਰਿਣੀ ਹਾਂ, ਉਹ ਜੋ ਕਰਨਗੇ ਉਹੀ ਹੋਵੇਗਾ । ਤੇ ਜਦ ਉਨ੍ਹਾਂ ਨੇ ਮੈਨੂੰ ਪਤਨੀ ਬਣਾਨ ਦੀ ਉਦਾਰਤਾ ਵੀ ਵਿਖਾਈ ਹੈ, ਤਾਂ ਮੈਂ ਉਨਾਂ ਦੀ ਹੀ ਦਾਸੀ ਬਣਾਂਗੀ, ਹੋਰ ਕਿਸੇ ਦੀ ਨਹੀਂ।"

ਤਾਂ ਕੀ ਮੈਂ ਰਜਨੀ ਦਾ ਦਾਨ ਲਵਾਂ ? ਇਸ ਨਾਲ ਤਾਂ ਭਿੱਛਿਆ ਮੰਗਕੇ ਖਾਣਾ ਚੰਗਾ । ਨਾਲੇ ਮੈਂ ਸਚਿੰਦਰ ਨੂੰ ਕਿਹਾ ਸੀ - "ਜੇ ਮੈਂ ਇਹ ਵਿਆਹ ਨਾ ਕਰਾਵਾਂ ਤਾਂ ਕਾਇਸਥ ਦੀ ਲੜਕੀ ਨਹੀਂ। ਮੈਂ ਫੇਰ ਰਜਨੀ ਨੂੰ ਕਿਹਾ -"ਤਦ ਮੈਂ ਤੇਰਾ ਦਾਨ ਨਹੀਂ ਲਵਾਂਗੀ। ਤੇਰੀ ਜਿਸ ਨੂੰ ਮਰਜੀ ਹੋਵੇ ਦੇ ਦੇ ।" ਤੇ ਮੈਂ ਉੱਠਕੇ ਖੜੀ ਹੋ ਗਈ |

ਰਜਨੀ ਬੋਲੀ - "ਜਰਾ ਹੋਰ ਬੈਠੋ ਛੋਟੀ ਮਾਂ, ਮੈਂ