ਪੰਨਾ:ਬੰਕਿਮ ਬਾਬੂ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੦)


ਦਿਨ ਮੈਂ ਸਾਰਾ ਦਿਨ ਪੜਿਆ ਸੀ । ਸੰਸਾਰ ਦੇ ਔਖੇ ਤੇ ਗੁੰਝਲਦਾਰ ਪ੍ਰਸ਼ਨਾ ਦੀ ਅਲਚੋਨਾ ਕਰਦਾ ਰਿਹਾ, ਪਰ ਕਿਸੇ ਵੀ ਗੁੰਝਲ ਨੂੰ ਖੋਲ ਨਹੀਂ ਸਾਂ ਸਕਦਾ । ਕਿਸੇ ਤਰਾਂ ਵੀ ਦਿਲ ਨੂੰ ਸ਼ਾਂਤੀ ਨਾ ਹੋਈ। ਜਿੰਨਾ ਪੜਦਾ ਸਾਂ ਓਨੀ ਹੀ ਪੜਨ ਦੀ ਹੋਰ ਖਾਹਿਸ਼ ਪੈਦਾ ਹੁੰਦੀ ਸੀ । ਅੰਤ ਥਕੇਵਾਂ ਮਲੂਮ ਹੋਇਆ । ਮੈਂ ਕਤਾਬ ਬੰਦ ਕਰਕੇ ਚਿੰਤਾ ਵਿਚ ਲੀਨ ਹੋ ਗਿਆ | ਕੁਝ ਨੀਂਦਰ ਆਈ, ਇਹ ਨੀਂਦਰ ਨਹੀਂ, ਇਹ ਮੋਹ ਸੀ । ਪਰ ਉਹ ਨੀਂਦ ਵਾਂਗ ਸੁਖਦਾਈ ਜਾਂ ਤ੍ਰਿਪਤੀ ਦੇਣ ਵਾਲੀ ਨਹੀਂ ਸੀ ਮੇਰੇ ਸਿਥਲ ਹਥ ਵਿਚੋਂ ਕਿਤਾਬ ਡਿਗ ਪਈ । ਅਖਾਂ ਖੁਲੀਆਂ ਸਨ, ਮੈਂ ਵਾਰੋ ਵਾਰੀ ਸਭ ਚੀਜਾਂ ਨੂੰ ਵੇਖ ਰਿਹਾ ਸਾਂ, ਪਰ ਕਹਿ ਨਹੀਂ ਸਕਦਾ ਕਿ ਕੀ ਵੇਖ ਰਿਹਾ ਸਾਂ | ਅਚਾਨਕ ਮੈਨੂੰ ਉਥੇ ਹੀ ਸਵੇਰ ਦੀਆਂ ਚੰਚਲ ਲਹਿਰਾਂ ਨਾਲ ਕਲ ਕਲ ਵਹਿੰਦੀ ਨਦੀ ਦਿਖਾਈ ਦਿਤੀ । ਮਾਨੋ ਸੂਰਜ-ਕਿਰਨ ਦੇ ਉਜਲੇ ਸੁਹੱਪਣ ਨਾਲ ਚੜਦੀ ਗੁਠ ਜਗ ਮਗਾ ਰਹੀ ਹੈ। ਵੇਖਿਆ ਕਿ ਉਸ ਵਗਦੀ ਹੋਈ ਗੰਗਾ ਦੀ ਰੇਤ ਵਿਚ ਰਜਨੀ ਖੜੀ ਹੈ । ਉਹ ਪਾਣੀ ਵਿਚ ਹੌਲੀ ਹੌਲੀ ਉਤਰ ਰਹੀ ਹੈ |ਉਹ ਅੰਨੀ ਹੈ, ਪਰ ਉਸ ਦੀਆਂ ਭੋਹਾਂ ਤਿਰਛੀਆਂ ਹਨ । ਪ੍ਰਭਾਤ ਸਮੇਂ ਦੀ ਸ਼ਾਂਤੀ ਨਾਲ ਸੀਤਲ ਗੰਗਾ ਦੀ ਤਰਾਂ ਰਜਨੀ ਗੰਭੀਰ ਤੇ ਧੀਰ ਹੈ। ਪਰ ਉਸੇ ਗੰਗਾ ਦੀ ਤਰਾਂ ਵੇਗ ਮਈ ਵੀ ਹੈ | ਉਹ ਹੌਲੀ ਹੌਲੀ ਪਾਣੀ ਵਿਚ ਉਤਰ ਰਹੀ ਹੈ। ਉਹ ਅਤਿ ਸੁੰਦਰੀ ਹੈ। ਰਜਨੀ ਕਿਹੋ