ਪੰਨਾ:ਬੰਕਿਮ ਬਾਬੂ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੨)



ਹੈ, ਹਨੇਰਾ ਹੈ, ਸਦਾ ਦਾ ਹਨੇਰਾ ਹੈ।

ਆਹ ! ਹੌਲੇ ਰਜਨੀ ਹੌਲੇ ! ਇਸ ਪੁਰੀ ਨੂੰ ਪ੍ਰਕਾਸ਼ਵਾਨ ਕਰ ਦੇਹ, ਪਰ ਓਹ ! ਸਾੜਦੀ ਕਿਉਂ ਹੈ ? ਕੌਣ ਜਾਣਦਾ ਹੈ ਕਿ ਸੀਤਲ ਪੱਥਰ ਵੀ ਸਾੜ ਸਕਦਾ ਹੈ। ਮੈਂ ਤਾਂ ਤੈਨੂੰ ਪੱਥਰ ਦੀ ਬਣੀ ਹੋਈ ਪਾਖਾਣ-ਮੂਰਤ ਸਮਝਦਾ ਸਾਂ। ਕੌਣ ਜਾਣਦਾ ਹੈ ਕਿ ਪੱਥਰ ਵੀ ਸਾੜੇਗਾ । ਕੌਣ ਜਾਣਦਾ ਹੈ ਕਿ ਪਥਰ ਤੇ ਲੋਹੇ ਦੀ ਰਗੜ ਤੋਂ ਹੀ ਅਗ ਪੈਦਾ ਹੁੰਦੀ ਹੈ ! ਤੇਰੀ ਮੂਰਤ ਨੂੰ ਜਿੰਨਾ ਵੇਖਦਾ ਹਾਂ ਉਤਨੀ ਹੀ ਹੋਰ ਵੇਖਣ ਦੀ ਤੀਬਰਤਾ ਪੈਦਾ ਹੁੰਦੀ ਹੈ, ਦਿਨ ਰਾਤ, ਪਲ ਪਲ ਵੇਖਕੇ ਵੀ ਦਿਲ ਕਹਿੰਦਾ ਹੈ - ਨਹੀਂ ਵੇਖੀ - ਫਿਰ ਵੇਖਾਂ ! ਫਿਰ ਵੇਖਿਆ, ਪਰ ਵੇਖਣ ਦੀ ਚਾਹ ਤਾਂ ਮਿਟੀ ਨਹੀਂ।

ਬੀਮਾਰੀ ਦੀ ਹਾਲਤ ਵਿਚ ਮੈਂ ਅਕਸਰ ਕਿਸੇ ਨਾਲ ਵੀ ਬਹੁਤੀ ਗਲ ਕਥ ਨਹੀਂ ਸਾਂ ਕਰਦਾ । ਕਿਸੇ ਦਾ ਬੋਲਣਾ ਚੰਗਾ ਨਹੀਂ ਸੀ ਲਗਦਾ | ਰਜਨੀ ਦਾ ਨਾਂ ਮੈਂ ਕਦੇ ਜ਼ਬਾਨ ਉਤੇ ਨਹੀਂ ਸਾਂ ਲਿਆਉਂਦਾ, ਪਰ ਇਹ ਨਹੀਂ ਆਖ ਸਕਦਾ ਕਿ ਰਾਤੀਂ ਸੁਤਿਆਂ ਬੜਬੜਾਉਣ ਸਮੇਂ ਕੀ ਕੀ ਕਹਿ ਜਾਂਦਾ ਸਾਂ , ਤੇ ਇਹ ਅਕਸਰ ਹੁੰਦਾ ਹੀ ਰਹਿੰਦਾ ਸੀ ।

ਮੈਂ ਬਿਸਤਰੇ ਤੋਂ ਉਠਦਾ ਨਹੀਂ ਸਾਂ । ਸੁਤਾ ਸੁਤਾ ਪਤਾ ਨਹੀਂ ਕੀ ਕੀ ਵੇਖਦਾ, ਇਸ ਦੀ ਖਬਰ ਨਹੀਂ। ਕਦੀ ਵੇਖਦਾ ਕਿ ਰਣ ਭੂਮੀ ਵਿੱਚ ਕਟਾ ਵੱਢ ਵਿਚ ਹੋ ਰਹੀ ਹੈ, ਲਹੂ ਦੀ ਨਦੀ ਵਹਿ ਰਹੀ ਹੈ | ਕਦੇ ਵੇਖਦਾ ਸੋਨੇ ਦੇ ਮੈਦਾਨ ਵਿੱਚ ਹੀਰਿਆਂ ਦੇ ਦਰਖਤਾਂ ਦੀ ਟਹਿਣੀ ਟਹਿਣੀ ਨਾਲ ਤਾਰੇ,