ਪੰਨਾ:ਬੰਕਿਮ ਬਾਬੂ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੩)


ਚਮਕ ਰਹੇ ਹਨ । ਕਦੇ ਵੇਖਦਾ ਕਿ ਇਹ ਸੰਸਾਰ ਜੋਤਮਈ ਦੇਵਤਿਆਂ ਨਾਲ ਭਰਿਆ ਹੋਇਆ ਹੈ ਤੇ ਉਹ ਦੇਵਤੇ ਆਕਾਸ਼ ਮਾਰਗ ਨੂੰ ਪ੍ਰਕਾਸ਼ਤ ਕਰਦੇ ਹੋਏ ਵਿਚਰ ਰਹੇ ਹਨ, ਪਰ ਮੈਂ ਜੋ ਕੁਝ ਵੇਖਦਾ ਹਾਂ, ਸਭ ਦੇ ਵਿਚ ਰਜਨੀ ਦੀ ਮੂਰਤੀ ਦਿਖਾਈ ਦੇਂਦੀ ਹੈ ।

ਆਹ ! ਰਜਨੀ, ਪੱਥਰ ਵਿਚ ਇਤਨੀ ਅਗ !