ਪੰਨਾ:ਬੰਕਿਮ ਬਾਬੂ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੭)


ਅੱਗਾ ਪਿੱਛਾ ਸੋਚਿਆਂ ਆਪਣੇ ਆਪ ਇਹ ਮੁਸੀਬਤ ਖ਼ਰੀਦ ਲਈ । ਮੈਂ ਪਹਿਲਾਂ ਸਮਝੀ ਸਾਂ ਕਿ ਰਜਨੀ ਨੂੰ ਜ਼ਰੂਰ ਹੀ ਨੂੰਹ ਬਣਾਵਾਂਗੀ, ਤਦ ਕੌਣ ਜਾਣਦਾ ਸੀ ਕਿ ਅੰਨੀ ਮਾਲਣ ਵੀ ਦੁਰਲੱਭ ਹੋ ਜਾਵੇਗੀ । ਕੌਣ ਜਾਣਦਾ ਸੀ ਕਿ ਸੰਨਿਆਸੀ ਬਾਬੇ ਦੀ ਤੰਤਰ ਵਿਦਿਆ ਨਾਲ ਲਾਭ ਦੇ ਥਾਂ ਉਲਟੀ ਹਾਨੀ ਹੋਵੇਗੀ । ਤੀਵੀਆਂ ਦੀ ਅਕਲ ਬਹੁਤ ਛੋਟੀ ਹੁੰਦੀ ਹੈ, ਇਹ ਮੈਂ ਪਹਿਲਾਂ ਨਹੀਂ ਸਾਂ ਜਾਣਦੀ । ਆਪਣੀ ਬੁਧ ਦੇ ਹੰਕਾਰ ਨਾਲ ਮੈਂ ਆਪ ਹੀ ਮੋਈ । ਇਹੋ ਜੇਹੀ ਕੁਬੁਧ ਹੋਣ ਨਾਲੋਂ ਪਹਿਲਾਂ ਹੀ ਮੈਂ ਕਿਉਂ ਨ ਮਰ ਗਈ ।

ਦਿਲ ਚਾਹੁੰਦਾ ਹੈ ਕਿ ਹੁਣ ਮਰ ਜਾਵਾਂ, ਪਰ ਸਚਿੰਦਰ ਬਾਬੂ ਨੂੰ ਅਰੋਗ ਵੇਖੇ ਬਿਨਾ ਮਰ ਨਹੀਂ ਸਕਦੀ ।

ਕੁਝ ਦਿਨ ਬਾਦ ਸੰਨਿਆਸੀ ਆਗਿਆ । ਉਸ ਨੇ ਕਿਹਾ – "ਮੈਂ ਸਚਿੰਦਰ ਦੀ ਬੀਮਾਰੀ ਦਾ ਹਾਲ ਸੁਣਕੇ ਉਸ ਦੀ ਖਬਰ ਲੈਣ ਲਈ ਹੀ ਆਇਆ ਹਾਂ । ਉਸ ਨੇ ਇਹ ਨਾ ਦਸਿਆ ਕਿ ਬੀਮਾਰੀ ਦਾ ਹਾਲ ਉਸ ਨੇ ਕਿਸ ਤੋਂ ਸੁਣਿਆ ।

ਉਸਨੇ ਸਚਿੰਦਰ ਦੀ ਬੀਮਾਰੀ ਦਾ ਕੁਝ ਹਾਲ ਸੁਣਿਆ, ਇਸ ਤੋਂ ਬਾਦ ਸਚਿੰਦਰ ਦੇ ਪਾਸ ਬੈਠ ਕੇ ਕਈ ਤਰਾਂ ਦੀਆਂ ਗਲਾਂ ਕਰਨ ਲਗਾ । ਮੈਂ ਉਸ ਨੂੰ ਪ੍ਰਨਾਮ ਕਰਨ ਲਈ ਅੰਦਰ ਸਦਵਾ ਭੇਜਿਆ। ਪ੍ਰਨਾਮ ਕਰਨ ਤੋਂ ਬਾਦ ਮੈਂ ਪੁਛਿਆ -"ਤੁਸੀਂ ਤਾਂ ਅੰਤਰ ਜਾਮੀ ਹੈ, ਸਭ ਕੁਝ ਜਾਣਦੇ ਹੋ । ਤੁਸੀਂ