ਪੰਨਾ:ਬੰਕਿਮ ਬਾਬੂ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਥੋਂ ਪੁੱਛਣ ਲੱਗਾ – “ਰਜਨੀ ਭੈਣ ! ਲਾੜੇ ਕੀ ਕਰਦੇ ਹੁੰਦੇ ਨੇ?"

ਉਸ ਦੀ ਗੱਲ੍ਹ ਤੇ ਹੌਲਾ ਜਿਹਾ ਚਟਾਕਾ ਲਾ ਕੇ ਮੈਂ ਕਿਹਾ - "ਦੁਰ, ਸਦਾਈ ਨਾ ਹੋਵੇ ਤੇ; ਵਹੁਟੀ ਨੂੰ ਵੀ ਕੋਈ ਭੈਣ ਕਹਿੰਦਾ ਹੁੰਦਾ ਏ?"

ਓਹਨੇ ਫੇਰ ਦੁਹਰਾਇਆ - "ਲਾੜੇ ਕੀ ਕਰਦੇ ਹੁੰਦੇ ਨੇ?"

ਮੈਂ ਉੱਤਰ ਦਿੱਤਾ - "ਲਾੜਾ ਆਪਣੀ ਵਹੁਟੀ ਨੂੰ ਫੁੱਲ ਚੁਣ ਚੁਣ ਕੇ ਦਿਆ ਕਰਦਾ ਹੈ।"

ਬਾਮਾ ਚਰਣ ਲਾੜੇ ਦਾ ਫ਼ਰਜ਼ ਨਿਬਾਹੁਣ ਲਈ ਫੁੱਲ ਚੁਣ ਚੁਣ ਕੇ ਮੈਨੂੰ ਫੜਾਉਣ ਲੱਗਾ। ਓਦੋਂ ਤੋਂ ਮੈਂ ਓਹਨੂੰ ਲਾੜਾ ਕਹਿ ਕੇ ਸਦਦੀ। ਉਹ ਮੈਨੂੰ ਫੁੱਲ ਚੁਣ ਕੇ ਦੇਂਦਾ।

__ __