ਪੰਨਾ:ਬੰਕਿਮ ਬਾਬੂ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੦)


ਮੈਂ – ਤਾਂ ਕੀ ਹੁਣ ਕੋਈ ਉਪਾਉ ਨਹੀਂ ??"

- "ਜੇ ਕਹੋ ਤਾਂ ਮੈਂ ਕੋਸ਼ਸ਼ ਕਰ ਵੇਖਦਾ ਹਾਂ ।”

- "ਤੁਹਾਡੀ ਦੁਆਈ ਤੋਂ ਵਧਕੇ ਹੋਰ ਕਿਸ ਦਾ ਇਲਾਜ ਹੋ ਸਕਦਾ ਹੈ । ਤੁਸੀਂ ਹੀ ਸਾਡੇ ਰਖਸ਼ਕ ਹੋ । ਜਰੂਰ ਕ੍ਰਿਪਾ ਕਰੋ |"

- "ਬੀਬੀ, ਤੂੰ ਘਰ ਦੀ ਮਾਲਕਣ ਹੈ। ਤੇਰੇ ਕਹਿਣ ਤੇ ਹੀ ਇਲਾਜ ਸ਼ੁਰੂ ਕਰ ਸਕਦਾ ਹਾਂ।ਸਚਿੰਦਰ ਵੀ ਤੈਨੂੰ ਮੰਨਦਾ ਹੈ। ਤੇਰੇ ਕਹਿਣ ਨਾਲ ਉਹ ਮੇਰੀ ਦੁਆਈ ਖਾ ਲਵੇਗਾ। ਪਰ ਸਿਰਫ਼ ਦੁਆਈ ਨਾਲ ਹੀ ਉਹ ਰਾਜ਼ੀ ਨਹੀਂ ਹੋ ਸਕੇਗਾ, ਮਾਨਿਸਕ ਰੋਗ ਲਈ, ਮਾਨਸਿਕ ਇਲਾਜ ਵੀ ਕਰਨਾ ਪਵੇਗਾ - ਰਜਨੀ ਦੀ ਲੋੜ ਹੈ|"

- “ਰਜਨੀ ਆਵੇਗੀ, ਮੈਂ ਓਹਨੂੰ ਸਦਵਾ ਭੇਜਿਆ ਹੈ।"

- "ਪਰ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਰਜਨੀ ਦਾ ਔਣਾ ਠੀਕ ਹੋਵੇਗਾ ਜਾਂ ਮਾੜਾ | ਇਹ ਵੀ ਹੋ ਸਕਦਾ ਹੈ ਕਿ ਰਜਨੀ ਨਾਲ ਜੇਹੜਾ ਇਸ ਵੇਲੇ ਉਸਦਾ ਪ੍ਰੇਮ ਹੈ, ਉਹ ਇਸ ਬੀਮਾਰੀ ਦੀ ਹਾਲਤ ਵਿਚ ਮੁਲਾਕਾਤ ਹੋਣ ਨਾਲ ਹੋਰ ਵੀ ਵਧ ਜਾਵੇ | ਇਸ ਲਈ, ਜੇ ਰਜਨੀ ਨਾਲ ਉਸ ਦਾ ਵਿਆਹ ਹੋਣ ਦੀ ਆਸ ਨਾ ਹੋਵੇ ਤਾਂ ਉਸ ਨੂੰ ਨਾ ਸਦਨਾ ਹੀ ਚੰਗਾ ਹੋਵੇਗਾ |"

ਮੈਂ ਕਿਹਾ – “ਚੰਗਾ ਹੋਵੇ ਭਾਵੇਂ ਮੰਦਾ, ਇਸ ਦੀ ਵਿਚਾਰ ਕਰਨ ਦਾ ਹੁਣ ਸਮਾਂ ਨਹੀਂ | ਅਹੁ ਵੇਖੋ ਰਜਨੀ ਆ