ਪੰਨਾ:ਬੰਕਿਮ ਬਾਬੂ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੫)


ਇਸ ਤਰ੍ਹਾਂ ਕਿਉਂ ਕਹਿੰਦੇ ਹੋ ?"

ਮੈਂ - "ਰਜਨੀ, ਸੁਣ । ਮੈਨੂੰ ਭਰੋਸਾ ਸੀ ਕਿ ਤੇਰੇ ਨਾਲ ਵਿਆਹ ਕਰਕੇ ਮੈਂ ਆਪਣਾ ਜੀਵਨ ਸੁਖ ਨਾਲ ਬਿਤਾਵਾਂਗਾ, ਇਸ ਆਸ਼ਾ ਦੇ ਟੁਟ ਜਾਣ ਨਾਲ ਸ਼ਾਇਦ ਮੈਂ ਜੀਉਂਦਾ ਹੀ ਨਾ ਰਹਿ ਸਕਾਂ, ਪਰ ਇਸ ਆਸ਼ਾ ਵਿਚ ਵੀ ਇਕ ਵਿਘਨ ਹੈ। ਇਹੋ ਮੈਂ ਤੈਨੂੰ ਕਹਿਣ ਲਈ ਆਇਆ ਹਾਂ । ਸੁਣਕੇ ਤੇ ਉਸ ਨੂੰ ਚੰਗੀ ਤਰਾਂ ਸਮਝਣ ਤੋਂ ਬਾਦ ਉਤਰ ਦੇਈਂ , ਬਿਨਾਂ ਸੋਚਿਆਂ ਕੁਝ ਨਾ ਕਹੀਂ।

ਆਪਣੀ ਚੜਦੀ ਜੁਆਨੀ ਵਿਚ ਮੈਂ ਇਕ ਦਿਨ ਕਿਸੇ ਦੇ ਰੂਪ ਵਿਚ ਅੰਨਾ ਹੋ ਕੇ ਪਾਗਲ ਹੋ ਗਿਆਂ ਸਾਂ। ਅਕਲ ਹੋਸ਼ ਗੁਆਕੇ ਮੈਂ ਚੋਰ ਦਾ ਕੰਮ ਕੀਤਾ । ਮੇਰੇ ਸਰੀਰ ਉਤੇ ਹੁਣ ਵੀ ਉਸ ਦਾ ਚਿਨ੍ਹ ਹੈ । ਮੈਂ ਇਹ ਗਲ ਤੈਨੂੰ ਕਹਿਣ ਲਈ ਆਇਆ ਹਾਂ |"

ਤਦ ਮੈਂ ਹੌਲੀ ਹੌਲੀ ਬੜੇ ਧੀਰਜ ਨਾਲ ਉਹ ਗਲਾਂ ਰਜਨੀ ਪਾਸ ਕਹੀਆਂ | ਰਜਨੀ ਅੰਨੀ ਸੀ ਇਸੇ ਲਈ ਮੈਂ ਸਭ ਕੁਝ ਕਹਿ ਸਕਿਆ । ਜੇ ਉਸ ਦੀ ਨਜ਼ਰ ਹੁੰਦੀ ਤਾਂ ਸ਼ਾਇਦ ਅਖਾਂ ਨਾਲ ਅੱਖਾਂ ਮਿਲਦਿਆਂ ਹੀ ਮੇਰੀ ਜ਼ਬਾਨ ਨੂੰ ਜੰਦਰਾ ਵੱਜ ਜਾਂਦਾ ।

ਰਜਨੀ ਚੁਪ ਰਹੀ । ਤਦ ਮੈਂ ਕਿਹਾ – "ਰਜਨੀ, ਰੂਪ-ਉਨਮਾਦ ਵਿਚ ਪਾਗਲ ਹੋ ਕੇ ਪਹਿਲੀ ਜੁਆਨੀ ਵਿਚ ਇਕ ਦਿਨ ਮੈਂ ਇਹ ਮੂਰਖਤਾ ਕੀਤੀ ਸੀ, ਇਸ ਤੋਂ ਛੁਟ ਮੈਂ ਕਦੇ ਕੋਈ ਅਪਰਾਧ ਨਹੀਂ ਕੀਤਾ । ਜੀਵਨ ਭਰ ਮੈਂ ਉਸ ਇਕ